ਦੀਨਾਨਗਰ ਸ਼ੂਗਰ ਮਿਲ ਨੇੜੇ ਭਿਆਨਕ ਹਾਦਸਾ, ਇਕ ਦੀ ਮੌਤ
Sunday, Jul 23, 2017 - 04:49 PM (IST)

ਦੀਨਾਨਗਰ : ਦੀਨਾਨਗਰ ਦੀ ਯੂਨਿਆਡ ਸ਼ੂਗਰ ਮਿਲ ਦੇ ਨੇੜੇ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਤੇਜ਼ ਰਫਤਾਰ ਕੈਂਟਰ ਨੇ ਖੜ੍ਹੇ ਟਿੱਪਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਟਿੱਪਰ ਦੇ ਨੇੜੇ ਖੜ੍ਹੇ ਟਿੱਪਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਕੈਂਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਕੈਂਟਰ ਚਾਲਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭਿਜਵਾ ਦਿੱਤਾ।