ਭਿਆਨਕ ਹਾਦਸੇ ਵਿਚ ਭਤੀਜੇ ਦੀ ਮੌਤ, ਚਾਚਾ ਜ਼ਖਮੀ

11/27/2020 4:07:12 PM

ਰਾਜਪੁਰਾ (ਮਸਤਾਨਾ) : ਜੀ. ਟੀ. ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਭਤੀਜੇ ਦੀ ਮੌਤ ਹੋ ਗਈ ਜਦਕਿ ਚਾਚਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਯੂ. ਪੀ. ਵਾਸੀ ਵਿਕਾਸ ਚੌਧਰੀ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਆਪਣੇ ਭਤੀਜੇ ਕੰਵਰਪਾਲ ਸਿੰਘ ਨਾਲ ਆਪਣੇ ਟਰੱਕ ਵਿਚ ਸਵਾਰ ਹੋ ਕੇ ਜੀ. ਟੀ. ਰੋਡ 'ਤੇ ਜਾ ਰਿਹਾ ਸੀ ਕਿ ਪਿੰਡ ਸ਼ੰਭੂ ਖੁਰਦ ਨੇੜੇ ਸੜਕ 'ਤੇ ਇਕ ਕੈਂਟਰ ਬਿਨਾਂ ਰਿਫਲੈਕਟਰ ਬਿਨਾਂ ਇੰਡੀਕੇਟਰ ਖੜ੍ਹਾ ਸੀ, ਜਿਸ ਕਾਰਨ ਉਸ ਦਾ ਟਰੱਕ ਉਸ ਕੈਂਟਰ ਵਿਚ ਜਾ ਵੱਜਾ।

ਉਕਤ ਨੇ ਦੱਸਿਆ ਕਿ ਇਸ ਹਾਦਸੇ ਵਿਚ ਟਰੱਕ ਵਿਚ ਸਵਾਰ ਉਸ ਦੇ ਭਤੀਜੇ ਕੰਵਰਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਅਣਪਛਾਤੇ ਕੈਂਟਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News