ਜਲਾਲਾਬਾਦ ''ਚ ਵੱਡਾ ਹਾਦਸਾ, ਉਦਯੋਗਪਤੀ ਦੀ ਮੌਤ (ਤਸਵੀਰਾਂ)

Saturday, Jul 22, 2017 - 07:49 PM (IST)

ਜਲਾਲਾਬਾਦ ''ਚ ਵੱਡਾ ਹਾਦਸਾ, ਉਦਯੋਗਪਤੀ ਦੀ ਮੌਤ (ਤਸਵੀਰਾਂ)

ਜਲਾਲਾਬਾਦ (ਸੇਤੀਆ, ਨਿਖੰਜ) : ਸਥਾਨਕ ਐੱਫ.ਐੱਫ.ਰੋਡ 'ਤੇ ਰਿਲਾਇੰਸ ਪੈਟ੍ਰੋਲ ਪੰਪ ਦੇ ਸਾਹਮਣੇ ਬੱਸ ਅਤੇ ਕਾਰ ਦੀ ਟੱਕਰ ਵਿਚ ਉਦਯੋਗਪਤੀ ਕ੍ਰਿਸ਼ਨ ਲਾਲ ਬਜਾਜ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰਾਈਸ ਮਿੱਲਰ ਦੇ ਮੈਨੇਜਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕ੍ਰਿਸ਼ਨ ਲਾਲ ਬਜਾਜ ਸਵੇਰੇ ਕਰੀਬ 12 ਵਜੇ ਆਪਣੀ ਕਾਰ 'ਤੇ ਸਵਾਰ ਹੋ ਕੇ ਰਾਈਸ ਮਿੱਲ 'ਤੇ ਜਾ ਰਿਹਾ ਸੀ ਜਦੋਂ ਉਸਨੇ ਰਿਲਾਇੰਸ ਪੈਟਰੋਲ ਪੰਪ ਤੋਂ ਕਾਰ ਨੂੰ ਮੋੜ ਕੇ ਸ਼ੈਲਰ ਵੱਲ ਨੂੰ ਜਾਣ ਲੱਗੇ ਤਾਂ ਦੂਜੇ ਪਾਸਿਓਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਘਟਨਾ ਵਿਚ ਕ੍ਰਿਸ਼ਨ ਲਾਲ ਬਜਾਜ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਉਧਰ ਇਸ ਹਾਦਸੇ ਤੋਂ ਬਾਅਦ ਰੋਡਵੇਜ਼ ਦੀ ਬੱਸ 'ਚ ਸਵਾਰ ਸਵਾਰੀਆਂ ਵਲੋਂ ਮੌਕੇ 'ਤੇ ਕਿਹਾ ਗਿਆ ਕਿ ਡਰਾਇਵਰ ਨੂੰ ਪਿੱਛੋਂ ਹੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਬੱਸ ਨੂੰ ਹੌਲੀ ਚਲਾਓ ਪਰ ਉਕਤ ਵਲੋਂ ਗੱਲ ਨਹੀਂ ਮੰਨੀ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।


Related News