ਹਾਦਸੇ ’ਚ ਜਾਨ ਗੁਆਉਣ ਵਾਲੇ ਕਿਸਾਨ ਨੂੰ ਜਥੇਬੰਦੀ ਨੇ ਝੰਡਾ ਪਾ ਕੇ ਦਿੱਤੀ ਅੰਤਿਮ ਵਿਦਾਦਿਗੀ

Monday, Dec 13, 2021 - 02:25 PM (IST)

ਹਾਦਸੇ ’ਚ ਜਾਨ ਗੁਆਉਣ ਵਾਲੇ ਕਿਸਾਨ ਨੂੰ ਜਥੇਬੰਦੀ ਨੇ ਝੰਡਾ ਪਾ ਕੇ ਦਿੱਤੀ ਅੰਤਿਮ ਵਿਦਾਦਿਗੀ

ਸਾਦਿਕ (ਪਰਮਜੀਤ) : ਦਿੱਲੀ ਮੋਰਚੇ ਦੀ ਜਿੱਤ ਦੀ ਖੁਸ਼ੀ ਉਸ ਸਮੇਂ ਗਮੀ ਵਿਚ ਬਦਲ ਲਈ ਜਦੋਂ ਪਿੰਡ ਮਰਾੜ ਦੇ ਲੋਕਾਂ ਨੂੰ ਕਿਸਾਨ ਜਸਵਿੰਦਰ ਸਿੰਘ ਉਰਫ ਅਮਰੀਕ ਸਿੰਘ ਦੀ ਹਾਦਸੇ ’ਚ ਮੌਤ ਦੀ ਖ਼ਬਰ ਮਿਲੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਸਰਗਰਮ ਆਗੂ ਤੇ ਸਫਲ ਕਿਸਾਨ ਜਸਵਿੰਦਰ ਸਿੰਘ (55) ਪੁੱਤਰ ਹਰਮੇਲ ਸਿੰਘ ਜੋ ਕਿ ਦਿੱਲੀ ਤੋਂ ਵਾਪਸੀ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਮਰਾੜ ਵਿਖੇ ਕਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਤੇ ਜ਼ਿਲ੍ਹਾ ਆਗੂ ਰਛਪਾਲ ਸਿੰਘ ਬਰਾੜ ਨੇ ਸਾਥੀਆਂ ਸਮੇਤ ਮ੍ਰਿਤਕ ਦੇਹ ’ਤੇ ਜਥੇਬੰਦੀ ਦਾ ਕਿਸਾਨੀ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ।

ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਗੁਰਮੀਤ ਸਿੰਘ ਨਵਾਂਕਿਲ੍ਹਾ, ਚਰਨਜੀਤ ਸਿੰਘ ਗੋਲੇਵਾਲਾ, ਗੁਰਚਰਨ ਸਿੰਘ ਨੱਥਲਵਾਲਾ ਬਲਾਕ ਪ੍ਰਧਾਨ, ਨਛੱਤਰ ਸਿੰਘ ਕਿੰਗਰਾ, ਦਰਸ਼ਨ ਸਿੰਘ ਕਿੰਗਰਾ, ਜੱਸਾ ਸਿੰਘ ਗੋਲੇਵਾਲਾ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ।


author

Gurminder Singh

Content Editor

Related News