ਸ਼ਮਸ਼ਾਨ ਘਾਟ ''ਚੋਂ ਅਸਥੀਆਂ ਲੈ ਕੇ ਆ ਰਹੇ ਪਰਿਵਾਰ ਨਾਲ ਹਾਦਸਾ, 1 ਦੀ ਮੌਤ

02/13/2018 7:27:01 PM

ਦੀਨਾਨਗਰ (ਕਪੂਰ) : ਸ਼ਮਸ਼ਾਨ ਘਾਟ 'ਚੋਂ ਅਸਥੀਆਂ ਲੈ ਕੇ ਘਰ ਪਰਤ ਰਹੇ ਲੋਕਾਂ ਨੂੰ ਇਕ ਟਰੈਕਟਰ ਟਰਾਲੀ ਵੱਲੋਂ ਆਪਣੀ ਲਪੇਟ ਵਿਚ ਲੈਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਪ੍ਰਾਪਤ ਸੂਚਨਾ ਅਨੁਸਾਰ ਮੰਗਲਵਾਰ ਸਵੇਰੇ ਨਜ਼ਦੀਕੀ ਪਿੰਡ ਝਖੜਪਿੰਡੀ ਵਿਖੇ ਸੋਮਾਂ ਦੇਵੀ ਪਤਨੀ ਰਾਜ ਕੁਮਾਰ ਜਿਸਦੀ ਮੌਤ ਤੋਂ ਬਾਅਦ ਮੰਗਲਵਾਰ ਨੂੰ ਉਸ ਦੇ ਰਿਸ਼ਤੇਦਾਰ ਸ਼ਮਸ਼ਾਨ ਘਾਟ ਤੋਂ ਉਸ ਦੀਆਂ ਅਸਥੀਆਂ ਲੈ ਕੇ ਜਦੋਂ ਘਰ ਪਰਤ ਰਹੇ ਸੀ ਤਾਂ ਤਾਰਾਗੜ ਰੋਡ ਤੇ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਵਿਚ ਸੁਰੇਸ਼ ਸਿੰਘ ਪੁੱਤਰ ਕਰਨ ਸਿੰਘ ਅਤੇ ਤਿੰਨ ਹੋਰਨਾਂ ਵਿਅਕਤੀਆਂ ਰਾਜ ਕੁਮਾਰ, ਪ੍ਰੇਮ ਸਿੰਘ ਅਤੇ ਰਮਨ ਕੁਮਾਰ ਜ਼ਖਮੀ ਹੋ ਗੇ।
ਸਾਰੇ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਸੁਰੇਸ਼ ਸਿੰਘ ਜੋਕਿ ਬੁਰੀ ਤਰ੍ਹਾਂ ਜ਼ਖਮੀ ਸੀ, ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  ਜਦਕਿ ਬਾਕੀ ਤਿੰਨ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਹਾਦਸੇ ਦੀ ਸੂਚਨਾ ਮਿਲਦੇ ਹੀ ਵੈਸ਼ਨੋ ਦਾਸ ਏ.ਐਸ.ਆਈ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਟਰੈਕਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।


Related News