ਮਖੂ ’ਚ ਵੱਡਾ ਹਾਦਸਾ, ਸਕੇ ਭਰਾਵਾਂ ਸਣੇ 6 ਲੋਕਾਂ ਦੀ ਮੌਤ

Monday, Feb 01, 2021 - 06:13 PM (IST)

ਮਖੂ ’ਚ ਵੱਡਾ ਹਾਦਸਾ, ਸਕੇ ਭਰਾਵਾਂ ਸਣੇ 6 ਲੋਕਾਂ ਦੀ ਮੌਤ

ਮਖੂ (ਵਾਹੀ) : ਮਖੂ ਨਜ਼ਦੀਕ ਗਿੱਦੜਪਿੰਡੀ ਪੁੱਲ ’ਤੇ ਛੋਟੇ ਹਾਥੀ ਅਤੇ ਟਰਾਲੇ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿਚ ਦੋ ਸਕੇ ਭਰਾਵਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੱਲਾਂਵਾਲਾ ਦੇ ਪਿੰਡ ਕਾਮਲਵਾਲਾ ਖੁਰਦ ਬਸਤੀ ਚੰਦੇਵਾਲੀ ਦੇ ਮਜ਼ਦੂਰ ਜੋ ਕਿ ਛੋਟੇ ਹਾਥੀ ’ਤੇ ਸਵਾਰ ਹੋ ਕੇ ਜਲੰਧਰ ਨੇੜੇ ਪੈਂਦੇ ਕਰਤਾਰਪੁਰ ਵਿਖੇ ਮਾਲ ਗੱਡੀਆਂ ਦੀ ਲਦਾਈ ਭਰਨ ਜਾ ਰਹੇ ਸਨ, ਜਿਨ੍ਹਾਂ ਦਾ ਅੱਜ ਸਵੇਰੇ ਮਖੂ ਨਜ਼ਦੀਕ ਗਿੱਦੜਪਿੰਡੀ ਪੁੱਲ ’ਤੇ ਟਰਾਲੇ ਨਾਲ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 2 ਸਕੇ ਭਰਾ ਰੇਸ਼ਮ ਸਿੰਘ ਅਤੇ ਸੁਖਚੈਨ ਸਿੰਘ ਉਮਰ ਕ੍ਰਮਵਾਰ 35 ਅਤੇ 28 ਸਾਲ ਤੋਂ ਇਲਾਵਾ ਅਮਰਜੀਤ ਸਿੰਘ, ਸੂਬਾ ਸਿੰਘ, ਸੂਰਜ ਅਤੇ ਸੁੱਚਾ ਸਿੰਘ ਸਮੇਤ 6 ਮਜ਼ਦੂਰਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ

PunjabKesari

ਇਥੇ ਹੀ ਬਸ ਨਹੀਂ ਇਸ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਜਿੱਥੇ 6 ਮਜ਼ਦੂਰਾਂ ਦੀ ਮੌਤ ਹੋ ਗਈ, ਉਥੇ ਹੀ ਇਕ ਦਰਜਨ ਦੇ ਕਰੀਬ ਮਜ਼ਦੂਰ ਗੰਭੀਰ ਜ਼ਖਮੀ ਹੋ ਹਨ, ਜਿਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਇਲਾਜ ਲਈ ਵੱਡੇ ਹਸਪਤਾਲਾਂ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ''ਤੇ ਜਾ ਰਹੇ ਨੌਜਵਾਨ ਦੀ ਚਾਈਨਾ ਡੋਰ ਨੇ ਲਈ ਜਾਨ, ਵੱਢਿਆ ਗਿਆ ਗਲ਼

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News