ਬਾਰਵੀਂ ਦੇ ਇਮਤਿਹਾਨ ''ਚ ਗੈਰ ਹਾਜ਼ਰ ਰਹਿਣ ''ਤੇ ਸੁਪਰਡੈਂਟ ਤੇ ਮਾਲੀ ਨੂੰ ਕੀਤਾ ਸਸਪੈਂਡ

Wednesday, Feb 28, 2018 - 06:17 PM (IST)

ਬਾਰਵੀਂ ਦੇ ਇਮਤਿਹਾਨ ''ਚ ਗੈਰ ਹਾਜ਼ਰ ਰਹਿਣ ''ਤੇ ਸੁਪਰਡੈਂਟ ਤੇ ਮਾਲੀ ਨੂੰ ਕੀਤਾ ਸਸਪੈਂਡ

ਵਲਟੋਹਾ (ਗੁਰਮੀਤ ਸਿੰਘ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੁੱਧਵਾਰ ਨੂੰ ਸ਼ੁਰੂ ਕੀਤੀ ਬਾਰਵੀਂ ਦੀ ਪ੍ਰੀਖਿਆ ਦੌਰਾਨ ਨਕਲ ਦੇ ਕੋਹੜ ਨੂੰ ਖਤਮ ਕਰਨ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿੱਢੀ ਗਈ ਸਖਤ ਮੁਹਿੰਮ ਤਹਿਤ ਅੱਜ ਸਰਹੱਦੀ ਹਲਕਾ ਖੇਮਕਰਨ ਦੇ ਸਰਕਾਰੀ ਮਾਡਲ ਸਕੂਲ ਵਲਟੋਹਾ ਵਿਖੇ ਪੇਪਰ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਸੁਪਰਡੈਂਟ ਅਤੇ ਮਾਲੀ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਸਸਪੈਂਡ ਕਰ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਦੇ ਇਮਤਿਹਾਨਾਂ ਲਈ ਤਰਨਤਾਰਨ ਜ਼ਿਲੇ ਵਿਚ 1043 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚ 19 ਹਜ਼ਾਰ ਵਿਦਿਆਰਥੀ ਪੇਪਰ ਦੇ ਰਹੇ ਹਨ। ਬਾਰਵੀਂ ਦੀ ਪ੍ਰੀਖਿਆ ਵਿਚ 140 ਸੁਪਰਡੈਂਟ ਅਤੇ 146 ਡਿਪਟੀ ਸੁਪਰਡੈਂਟ ਤਾਇਨਾਤ ਕੀਤੇ ਗਏ ਸਨ ਤਾਂ ਜੋ ਨਕਲ ਰਹਿਤ ਪ੍ਰੀਖਿਆ ਕਰਵਾਈ ਜਾ ਸਕੇ। ਇਸ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਉੱਚ ਅਧਿਕਾਰੀਆਂ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਗਈ। ਇਸ ਤਹਿਤ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਜਦ ਸਰਕਾਰੀ ਮਾਡਲ ਸਕੂਲ ਵਲਟੋਹਾ ਪਹੁੰਚੇ ਤਾਂ ਪੇਪਰ ਸ਼ੁਰੂ ਹੋਣ ਦੇ ਬਾਵਜੂਦ ਸੁਪਰਡੈਂਟ ਗੈਰ ਹਾਜ਼ਰ ਸਨ, ਜਿਸ 'ਤੇ ਕ੍ਰਿਸ਼ਨ ਕੁਮਾਰ ਵੱਲੋਂ ਫੌਰੀ ਤੌਰ 'ਤੇ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਜਦ ਕਿ ਇਸੇ ਸਕੂਲ ਦੇ ਮਾਲੀ ਨੂੰ ਵੀ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਸਸਪੈਂਡ ਕਰ ਦਿੱਤਾ ਗਿਆ।


Related News