ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਪੰਜਾਬ ਤੇ ਅਕਾਲੀ ਦਲ ਦੇ ਭਵਿੱਖ ਨੂੰ ਕਰੇਗੀ ਪ੍ਰਭਾਵਿਤ
Saturday, Apr 29, 2023 - 05:05 PM (IST)
ਜਲੰਧਰ- ਹਾਲ ਹੀ ਦੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਸੀ। ਉਹ ਦੇਸ਼ ਭਰ ਵਿਚ ਇਕ ਬੇਹੱਦ ਸਨਮਾਨਿਤ ਨੇਤਾ ਸਨ ਅਤੇ 95 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਇਕ ਖਾਲੀਪਣ ਛੱਡ ਗਿਆ ਹੈ।
ਬਾਦਲ ਨੂੰ ਅਕਾਲੀਆਂ ਦਰਮਿਆਨ ਇਕ ਧਰਮਨਿਰਪੱਖ ਆਵਾਜ਼ ਦੇ ਰੂਪ ਵਿਚ ਵੇਖਿਆ ਜਾਂਦਾ ਸੀ। ਉਨ੍ਹਾਂ ਕਈ ਵਾਰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਹਿੰਦੂ-ਸਿੱਖ ਏਕਤਾ ਨੂੰ ਮੁੜ ਸਥਾਪਤ ਕਰਨ ਦਾ ਯਤਨ ਕਰੇਗੀ। ਉਨ੍ਹਾਂ ਇਸ ਦਿਸ਼ਾ ਵਿਚ ਭਾਰੀ ਯਤਨ ਕੀਤਾ। 2015 ਵਿਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਦੇ ਸਨਮਾਨ ਨਾਲ ਨਿਵਾਜਿਆ ਗਿਆ।
ਦਿ ਟ੍ਰਿਬਿਊਨ ਦੇ ਨਾਲ ਆਪਣੇ ਕਾਰਜਕਾਲ ਦੌਰਾਨ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਦਾ ਸੀ ਅਤੇ ਹਮੇਸ਼ਾ ਉਨ੍ਹਾਂ ਦੀ ਪ੍ਰਸ਼ੰਸਾ ਪ੍ਰਾਪਤ ਕੀਤੀ। ਉਨ੍ਹਾਂ ਦਾ ਦਿਹਾਂਤ ਅਜਿਹੇ ਸਮੇਂ ਹੋਇਆ ਜਦੋਂ ਅਕਾਲੀ ਦਲ ਆਪਣੇ ਸਿੱਖ ਵੋਟ ਬੈਂਕ ਨੂੰ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੇ ਪੰਜਾਬ ਦੇ ਉਦੈ ਲਈ ਸਾਨੂੰ ਧੀਰਜ ਨਾਲ ਉਡੀਕ ਕਰਨੀ ਪਵੇਗੀ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਨੂੰ ਆਕਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ 2015 ਦੇ ਸਰਬੱਤ ਖ਼ਾਲਸਾ ਨੇ ਉਨ੍ਹਾਂ ਦੇ ਸਿਆਸੀ ਕਰੀਅਰ ਅਤੇ ਵੱਕਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਸਰਬੱਤ ਖ਼ਾਲਸਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ’ਚ ਬਾਦਲ ਦੇ ਅਸਤੀਫ਼ੇ ਦੀ ਵਿਆਪਕ ਮੰਗ ਹੋਈ। ਬਾਦਲ ਨੇ ਅਸਤੀਫ਼ਾ ਨਹੀਂ ਦਿੱਤਾ। ਹਾਲਾਂਕਿ ਸਰਬੱਤ ਖ਼ਾਲਸਾ ਤੋਂ ਪਾਸ ਮਤਿਆਂ ਨੇ ਉਨ੍ਹਾਂ ਦੇ ਸਿਆਸੀ ਆਧਾਰ ਅਤੇ ਭਰੋਸੇਯੋਗਤਾ ਨੂੰ ਕਮਜ਼ੋਰ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ ਆਪਣੇ ਪੂਰੇ ਕਰੀਅਰ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ। 80 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ’ਚ ਹਿੰਸਕ ਅੱਤਵਾਦ ਦਾ ਦੌਰ ਦੇਖਿਆ ਗਿਆ ਹੈ ਜਿਸ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਅਤੇ ਬੱਬਰ ਖ਼ਾਲਸਾ ਵਰਗੇ ਸਿੱਖ ਵੱਖਵਾਦੀ ਸਮੂਹਾਂ ਨੇ ਆਪਣੀ ਮੰਗ ’ਚ ਬੰਬ ਧਮਾਕੇ, ਹੱਤਿਆਵਾਂ ਅਤੇ ਹੋਰ ਹਿੰਸਕ ਕਾਰਿਆਂ ਦੀ ਇਕ ਲੜੀ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ 'ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ
ਅੱਤਵਾਦ ਨੂੰ ਖ਼ਤਮ ਕਰਨ ’ਚ ਭੂਮਿਕਾ ਨਿਭਾਉਣ ਵਾਲਿਆਂ ’ਚ ਬਾਦਲ ਇਕ ਪ੍ਰਮੁੱਖ ਵਿਅਕਤੀ ਸਨ। ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਪੰਜਾਬ ’ਚ ਆਮ ਸਥਿਤੀ ਬਹਾਲ ਕਰਨ ’ਚ ਬਾਦਲ ਨੇ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਅੱਤਵਾਦ ’ਤੇ ਨੱਥ ਕੱਸਣ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ ਅਤੇ ਸੂਬੇ ਦੀ ਅਰਥਵਿਵਸਥਾ ਅਤੇ ਮੁੱਢਲੇ ਢਾਂਚੇ ਦੇ ਪੁਨਰ-ਨਿਰਮਾਣ ਲਈ ਕੰਮ ਕੀਤਾ। ਬਾਦਲ ਅਕਾਲੀ ਦਲ (ਲੌਂਗੋਵਾਲ) ਵਰਗੇ ਸਿੱਖ ਅੱਤਵਾਦੀ ਸਮੂਹਾਂ ਦੇ ਨਾਲ ਗੱਲਬਾਤ ’ਚ ਵੀ ਸ਼ਾਮਲ ਸਨ, ਜਿਸ ਕਾਰਨ 1985 ’ਚ ਪੰਜਾਬ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਜਦਕਿ ਪੰਜਾਬ ’ਚ ਅੱਤਵਾਦ ਨੂੰ ਖ਼ਤਮ ਕਰਨ ਲਈ ਬਾਦਲ ਦੀ ਭੂਮਿਕਾ ਨੂੰ ਵਿਆਪਕ ਤੌਰ ’ਤੇ ਮਾਨਤਾ ਪ੍ਰਾਪਤ ਹੈ। ਉੱਥੇ ਹੀ ਉਨ੍ਹਾਂ ਦੀ ਅਗਵਾਈ ਅਤੇ ਸਥਿਤੀ ਨੂੰ ਸੰਭਾਲਣ ਦੀ ਆਲੋਚਨਾ ਵੀ ਕੀਤੀ ਗਈ। ਕੁਝ ਨੇ ਉਨ੍ਹਾਂ ’ਤੇ ਮੁੱਖ ਮੰਤਰੀ ਦੇ ਰੂਪ ’ਚ ਆਪਣੇ ਕਾਰਜਕਾਲ ਦੌਰਾਨ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ’ਚ ਭਾਈਵਾਲੀ ਹੋਣ ਦਾ ਦੋਸ਼ ਲਾਇਆ ਹੈ। ਹਾਲ ਹੀ ਦੇ ਸਾਲਾਂ ’ਚ ਪੰਜਾਬ ’ਚ ਅੱਤਵਾਦੀ ਸਰਗਰਮੀਆਂ ਦਾ ਪੁਨਰ-ਉੱਥਾਨ ਹੋਇਆ। ਹਾਲਾਂਕਿ ਇਹ ਘੇਰੇ ਅਤੇ ਪੈਮਾਨੇ ’ਚ ਸੀਮਤ ਹੈ। ਇਸ ਸਵਾਲ ਦੇ ਜਵਾਬ ਬਾਰੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ’ਚ ਅੱਤਵਾਦ ਨੂੰ ਵਾਪਸ ਲਿਆ ਸਕਦਾ ਹੈ, ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਿਆਸੀ ਅਤੇ ਆਰਥਿਕ ਕਾਰਕਾਂ ਨੇ ਮੁੱਖ ਰੂਪ ਨਾਲ ਪੰਜਾਬ ’ਚ ਅੱਤਵਾਦ ਦੀਆਂ ਹਾਲ ਹੀ ਦੀਆਂ ਘਟਨਾਵਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਅਸ਼ਾਂਤੀ ਦੇ ਕਾਰਨਾਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਇਸ ਖੇਤਰ ’ਚ ਯਤਨ ਕੀਤੇ ਗਏ।
ਇਸ ਤੋਂ ਇਲਾਵਾ ਪੰਜਾਬ ਦੇ ਵਧੇਰੇ ਲੋਕਾਂ ਨੇ ਸ਼ਾਂਤੀ ਅਤੇ ਸਥਿਰਤਾ ਦੀ ਤੇਜ਼ ਇੱਛਾ ਵਿਖਾਈ ਹੈ ਅਤੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਹਿੰਸਾ ਦੀ ਵਰਤੋਂ ਨੂੰ ਵਾਰ-ਵਾਰ ਖਾਰਿਜ ਕੀਤਾ ਹੈ। ਇਸ ਲਈ ਇਹ ਸੰਭਾਵਨਾ ਨਹੀਂ ਹੈ ਕਿ ਅੱਤਵਾਦ ਚਾਰ ਦਹਾਕੇ ਪਹਿਲਾਂ ਦੇਖੇ ਗਏ ਪੱਧਰਾਂ ’ਤੇ ਪਰਤ ਆਵੇਗਾ। ਪ੍ਰਮੁੱਖ ਲੇਖਕ ਖੁਸ਼ਵੰਤ ਸਿੰਘ ਨੇ ਇਕ ਵਾਰ ਪੰਜਾਬ ’ਚ ਅੱਤਵਾਦ ਦੀ ਮਿਆਦ ਦੀ ਵਿਸ਼ੇਸ਼ਤਾ ਵਾਲੀ ਹਿੰਸਾ ਅਤੇ ਖੂਨ-ਖਰਾਬੇ ਦੀ ਨਿੰਦਾ ਕੀਤੀ ਸੀ ਪਰ ਉਨ੍ਹਾਂ ਅੰਦੋਲਨ ਨੂੰ ਉਤਸ਼ਾਹ ਦੇਣ ਵਾਲੀਆਂ ਸਿਆਸੀ ਅਤੇ ਆਰਥਿਕ ਸ਼ਿਕਾਇਤਾਂ ’ਤੇ ਵੀ ਧਿਆਨ ਆਕਰਸ਼ਿਤ ਕੀਤਾ। ਵਿਸ਼ੇਸ਼ ਤੌਰ ’ਤੇ ਖੁਸ਼ਵੰਤ ਸਿੰਘ ਨੇ ਪੰਜਾਬ ’ਚ ਅੱਤਵਾਦ ਨੂੰ ਹਵਾ ਦੇਣ ’ਚ ਪਾਕਿਸਤਾਨ ਵਰਗੇ ਬਾਹਰੀ ਕਾਰਕਾਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਤਰਕ ਦਿੱਤਾ ਕਿ ਅੰਦੋਲਨ ਦੀਆਂ ਜੜ੍ਹਾਂ ਅੰਦਰੂਨੀ ਭਾਰਤੀ ਸਿਆਸਤ ’ਚ ਸਨ ਅਤੇ ਬਾਹਰੀ ਦਖ਼ਲਅੰਦਾਜ਼ੀ ਨੇ ਸਿਰਫ਼ ਸਥਿਤੀ ਨੂੰ ਵਧਾ ਦਿੱਤਾ।
ਇਹ ਵੀ ਪੜ੍ਹੋ : ਵਟਸਐਪ ਦੇ ਸਟੇਟਸ 'ਚ ਪਾਈ ਵੀਡੀਓ ਪਲਾਂ 'ਚ ਹੋਈ ਵਾਇਰਲ, ਵੇਖਦਿਆਂ ਹੀ ਐਕਸ਼ਨ 'ਚ ਪੁਲਸ
ਪੰਜਾਬ ’ਚ ਮੌਜੂਦਾ ਸਿਆਸੀ ਮਾਹੌਲ ਗੁੰਝਲਦਾਰ ਹੈ ਜਿਸ ’ਚ ਕਈ ਖੇਤਰੀ ਅਤੇ ਕੌਮੀ ਪਾਰਟੀਆਂ ਸੱਤਾ ਲਈ ਹੋੜ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਾਹਮਣੇ ਮਹੱਤਵਪੂਰਨ ਚੁਣੌਤੀਆਂ ਹਨ। ਮਿਸਾਲ ਦੇ ਤੌਰ ’ਤੇ ਸੂਬੇ ’ਚ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦਾ ਇਤਿਹਾਸ ਰਿਹਾ ਹੈ ਜਿਸ ਕਾਰਨ ਸਮੱਗਲਿੰਗ ਅਤੇ ਹਿੰਸਾ ਵਰਗੇ ਸਬੰਧਤ ਅਪਰਾਧ ਹੋਏ ਹਨ। ਪੁਲਸ ਫੋਰਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕਰਨ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਵੀ ਲੋੜ ਹੈ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਸੁਧਾਰ ਲਈ ਰੋ ਰਹੀ ਹੈ। ਇਹ ਵੇਖਿਆ ਜਾਣਾ ਬਾਕੀ ਹੈ ਕਿ ਬਾਦਲ ਦੀ ਗੈਰ-ਹਾਜ਼ਰੀ ਪੰਜਾਬ ਅਤੇ ਅਕਾਲੀ ਦਲ ਦੇ ਸਿਆਸੀ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ 2008 ਤੋਂ ਪਾਰਟੀ ਪ੍ਰਧਾਨ ਹਨ। ਉਨ੍ਹਾਂ ਦੀ ਅੱਗੇ ਦੀ ਰਾਹ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਹੋਰਨਾਂ ਖੇਤਰੀ ਅਤੇ ਕੌਮੀ ਪਾਰਟੀਆਂ ਦੇ ਨਾਲ ਮੁਕਾਬਲਾ ਕਰਦੀ ਹੈ, ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ’ਚ ਮਹੱਤਵਪੂਰਨ ਤਰੱਕੀ ਕੀਤੀ ਹੈ।-ਹਰੀ ਜੈਸਿੰਘ
ਇਹ ਵੀ ਪੜ੍ਹੋ : ਪੰਜਾਬ 'ਚ ਜ਼ੀਰੋ ਬਿਜਲੀ ਬਿੱਲ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਅਹਿਮ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।