ਵਿਦੇਸ਼ ਭੇਜਣ ਦੇ ਨਾਮ ’ਤੇ 65 ਹਜ਼ਾਰ ਰੁਪਏ ਠੱਗੇ

Thursday, Jan 07, 2021 - 02:52 PM (IST)

ਵਿਦੇਸ਼ ਭੇਜਣ ਦੇ ਨਾਮ ’ਤੇ 65 ਹਜ਼ਾਰ ਰੁਪਏ ਠੱਗੇ

ਨਵਾਂਸ਼ਹਿਰ (ਮਨੋਰੰਜਨ) : ਥਾਣਾ ਸਦਰ ਬੰਗਾ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 65 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿਚ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਬੰਗਾ ਦੇ ਪਿੰਡ ਗੋਬਿੰਦਪੁਰ ਨਿਵਾਸੀ ਜਗਦੀਸ਼ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਪੁੱਤ ਨੂੰ ਦੁਬਈ ਭੇਜਣ ਲਈ ਮਾਮਲੇ ਵਿਚ ਨਾਮਜ਼ਦ ਕਥਿਤ ਮੁਲਜ਼ਮਾਂ ਨੂੰ 65 ਹਜ਼ਾਰ ਰੁਪਏ ਦਿੱਤੇ।

ਜਿਨ੍ਹਾਂ ਉਸ ਨੂੰ ਦੁਬਈ ਤਾਂ ਭੇਜ ਦਿੱਤਾ ਪਰ ਉਥੇ ਕੰਮ ਨਹੀਂ ਲਗਾਇਆ। ਜਿਸ ਦੇ ਚੱਲਦੇ ਉਨ੍ਹਾਂ ਦਾ ਬੇਟਾ ਵਾਪਸ ਆ ਗਿਆ। ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਬਲਕਾਰ ਸਿੰਘ ਤੇ ਤਰਸੇਮ ਲਾਲ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News