ਸਾਬਕਾ ਮੁੱਖ ਮੰਤਰੀ ਬਾਦਲ ਵਲੋਂ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ
Tuesday, Nov 26, 2019 - 10:45 AM (IST)
ਅਬੋਹਰ (ਸੁਨੀਲ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਮੌਜਗੜ੍ਹ ਸਥਿਤ ਫਾਰਮ ਫਰਸਟ ਨਰਸਰੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਫਾਰਮਰ ਕਮਿਸ਼ਨ ਅਤੇ ਭਾਰਤ ਕ੍ਰਿਸ਼ਕ ਸਮਾਜ ਦੇ ਪ੍ਰਧਾਨ ਅਜੈਵੀਰ ਜਾਖੜ ਅਤੇ ਉਨ੍ਹਾਂ ਦੇ ਪੁੱਤਰ ਜੈਵੀਰ ਜਾਖੜ ਨਾਲ ਮੁਲਾਕਾਤ ਕੀਤੀ। ਬਾਦਲ ਨੇ ਅਬੋਹਰ-ਸ਼੍ਰੀ ਗੰਗਾਨਗਰ ਹਾਈਵੇ ’ਤੇ ਸਥਾਪਤ ਆਧੁਨਿਕਤਮ ਨਰਸਰੀ ਅਤੇ ਫਲ ਵੈਕਸਿੰਗ ਤੇ ਗ੍ਰੇਡਿੰਗ ਪਲਾਂਟ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਜਾਖੜ ਫਰੂਟ ਫਾਰਮ ਅਤੇ ਫਾਰਮਜ਼ ਫਰਸਟ ਨਰਸਰੀ ਦੀ ਪ੍ਰਗਤੀਸ਼ੀਲ ਕਿਸਾਨਾਂ ਤੋਂ ਬਹੁਤ ਤਾਰੀਫ ਸੁਣੀ ਸੀ। ਇਸ ਲਈ ਉਹ ਅੱਜ ਖੁਦ ਇਸ ਨੂੰ ਵੇਖਣ ਆਏ ਹਨ।
ਇਸ ਮੌਕੇ ਉਨ੍ਹਾਂ ਖੇਤੀਬਾੜੀ ਕੰਮ ’ਚ ਵਰਤੋਂ ਹੋਣ ਵਾਲੀਆਂ ਨਵੀਆਂ ਤਕਨੀਕਾਂ ਬਾਰੇ ਵੀ ਅਜੈਵੀਰ ਜਾਖੜ ਨਾਲ ਚਰਚਾ ਕੀਤੀ। ਬਾਦਲ ਨੇ ਸਾਬਕਾ ਲੋਕ ਸਭਾ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਰਾਜਪਾਲ ਬਲਰਾਮ ਜਾਖੜ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਈ ਦਸ਼ਕ ਪਹਿਲਾਂ ਉਹ ਦੋਵੇਂ ਸ਼੍ਰੀ ਗੰਗਾਨਗਰ ਸਥਿਤ ਲਾਇਲਪੁਰ ਫਰੂਟ ਨਰਸਰੀ ਤੋਂ ਮਾਲਟਾ ਅਤੇ ਕਿੰਨੂ ਦੇ ਬੂਟੇ ਪ੍ਰਾਪਤ ਕਰਨ ਲਈ ਇਕੱਠੇ ਜਾਂਦੇ ਸੀ। ਤਦ ਬਹੁਤ ਘੱਟ ਕਿਸਾਨਾਂ ਨੇ ਇਸ ਇਲਾਕੇ ’ਚ ਫਲ ਉਤਪਾਦਨ ਦੇ ਸ਼ਿਖਰ ’ਤੇ ਪਹੁੰਚਣ ਦੀ ਕਲਪਨਾ ਕੀਤੀ ਸੀ। ਵਰਣਨਯੋਗ ਹੈ ਕਿ ਪ੍ਰਰਾਸ਼ ਸਿੰਘ ਬਾਦਲ ਅਤੇ ਸਵ. ਡਾ. ਬਲਰਾਮ ਜਾਖੜ ਨੇ ਇਕ ਨਾਲ ਐੱਫ. ਸੀ. ਕਾਲਜ ਲਾਹੌਰ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ।