ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਫਰਾਰ

Tuesday, Feb 06, 2018 - 11:42 AM (IST)

ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਫਰਾਰ

ਅਬੋਹਰ (ਸੁਨੀਲ) — ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਹੌਲਦਾਰ ਭੁਪਿੰਦਰ ਸਿੰਘ ਨੂੰ ਬੀਤੀ ਸ਼ਾਮ ਮੁਖਬਰ ਨੇ ਸੂਚਨਾ ਦਿੱਤੀ ਕਿ ਨਵੀਂ ਆਬਾਦੀ ਵਾਸੀ ਰਮੇਸ਼ ਕੁਮਾਰ ਪੁੱਤਰ ਦੀਵਾਨ ਚੰਦ ਨਾਜਾਇਜ਼ ਰੂਪ ਨਾਲ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤੇ ਹੁਣ ਵੀ ਸੁਭਾਸ਼ ਨਗਰ ਦੇ ਨੇੜੇ ਸ਼ਰਾਬ ਲੈ ਕੇ ਆ ਰਿਹਾ ਹੈ, ਜਿਸ 'ਤੇ ਉਨ੍ਹਾਂ ਸੁਭਾਸ਼ ਨਗਰ ਸਥਿਤ ਡੇਰਾ ਸੱਚਾ ਸੌਦਾ ਦੇ ਕੋਲ ਨਾਕੇਬੰਦੀ ਕਰ ਦਿੱਤੀ। ਇਸ ਦੌਰਾਨ ਪੁਲਸ ਨਾਕਾ ਦੇਖ ਕੇ ਰਮੇਸ਼ ਕੁਮਾਰ ਉਥੇ ਇਕ ਗੱਟਾ ਸੁੱਟ ਕੇ ਫਰਾਰ ਹੋ ਗਿਆ। ਜਦ ਪੁਲਸ ਨੇ ਉਕਤ ਗੱਟੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News