ਆਭਾ ਤੂਫਾਨ ਐਕਸਪ੍ਰੈੱਸ ਵਾਇਆ ਬਠਿੰਡਾ 15 ਮਾਰਚ ਤੋਂ 2 ਅਪ੍ਰੈਲ ਤੱਕ ਰੱਦ

02/28/2020 10:03:25 AM

ਜੈਤੋ (ਪਰਾਸ਼ਰ) - ਅਗਲੇ ਮਹੀਨੇ ਨਾਨ-ਇੰਟਰਲਾਕਿੰਗ ਕਾਰਜ ਕਾਰਣ ਉੱਤਰ ਰੇਲਵੇ ਦੀਆਂ ਕਈਆਂ ਰੇਲਗੱਡੀਆਂ ਦਾ ਅਸਥਾਈ (ਰੱਦ), ਅਸਥਾਈ ਤੌਰ ’ਤੇ ਲਈ ਰੱਦ ਅਤੇ ਰੂਟ ਤਬਦੀਲੀ ਕੀਤੀ ਜਾ ਰਹੀ ਹੈ। ਉੱਤਰ ਰੇਲਵੇ ਦੇ ਸੂਤਰਾਂ ਅਨੁਸਾਰ ਟ੍ਰੇਨ ਗਿਣਤੀ 13007 ਹਾਵੜਾ-ਸ਼੍ਰੀਗੰਗਾਨਗਰ ਆਭਾ ਤੂਫਾਨ ਐਕਸਪ੍ਰੈੱਸ ਵਾਇਆ ਬਠਿੰਡਾ ਚੱਲਣ ਵਾਲੀ ਟ੍ਰੇਨ 15 ਮਾਰਚ ਤੋਂ 2 ਅਪ੍ਰੈਲ ਤੱਕ ਅਤੇ 13008 ਸ਼੍ਰੀਗੰਗਾਨਗਰ-ਹਾਵੜਾ ਆਭਾ ਤੂਫਾਨ ਐਕਸਪ੍ਰੈੱਸ 17 ਮਾਰਚ ਤੋਂ 4 ਅਪ੍ਰੈਲ ਤੱਕ ਰੱਦ ਰਹੇਗੀ। ਜਦੋਂਕਿ 15097 ਭਾਗਲਪੁਰ-ਜੰਮੂਤਵੀ ਅਮਰਨਾਥ ਐਕਸਪ੍ਰੈੱਸ 19, 26 ਮਾਰਚ ਅਤੇ 2 ਅਪ੍ਰੈਲ ਨੂੰ ਅਤੇ 15098 ਜੰਮੂਤਵੀ-ਭਾਗਲਪੁਰ ਅਮਰਨਾਥ ਐਕਸਪ੍ਰੈੱਸ 17, 24 ਅਤੇ 31 ਮਾਰਚ ਨੂੰ ਰੱਦ ਰਹੇਗੀ।

ਸੂਤਰਾਂ ਅਨੁਸਾਰ ਟ੍ਰੇਨ ਗਿਣਤੀ 12332 ਜੰਮੂਤਵੀ ਹਾਵੜਾ ਹਿਮਗਿਰੀ ਐਕਸਪ੍ਰੈੱਸ 19 ਮਾਰਚ ਤੋਂ 30 ਮਾਰਚ ਤਕ ਵਾਇਆ ਪੰ. ਦੀਨ ਦਿਆਲ ਉਪਾਧਿਆਏ ਜੰਕਸ਼ਨ, ਗਯਾ, ਪ੍ਰਧਾਨਕੂੰਟਾ-ਆਸਨਸੋਲ ਰੂਟ ਤੋਂ ਚੱਲੇਗੀ। 12331 ਹਾਵੜਾ-ਜੰਮੂਤਵੀ ਐਕਸਪ੍ਰੈੱਸ ਟ੍ਰੇਨ 20 ਮਾਰਚ ਤੋਂ 30 ਮਾਰਚ ਤੱਕ ਉਪਰੋਕਤ ਰੂਟ ਤੋਂ ਚੱਲੇਗੀ। ਇਸ ਤਰ੍ਹਾਂ 12325 ਕੋਲਕਾਤਾ-ਨੰਗਲ ਡੈਮ ਐਕਸਪ੍ਰੈੱਸ 19 ਮਾਰਚ ਤੋਂ 2 ਅਪ੍ਰੈਲ ਅਤੇ 12326 ਨੰਗਲ ਡੈਮ-ਕੋਲਕਾਤਾ ਐਕਸਪ੍ਰੈੱਸ 21 ਮਾਰਚ ਤੋਂ 28 ਮਾਰਚ ਤੱਕ ਟ੍ਰੇਨ ਗਿਣਤੀ 12317 ਕੋਲਕਾਤਾ-ਅੰਮ੍ਰਿਤਸਰ ਅਕਾਲ ਤਖਤ ਐਕਸਪ੍ਰੈੱਸ 18 ਮਾਰਚ ਤੋਂ 1 ਅਪ੍ਰੈਲ ਅਤੇ 12318 ਅੰਮ੍ਰਿਤਸਰ-ਕੋਲਕਾਤਾ ਅਕਾਲ ਤਖਤ ਐਕਸਪ੍ਰੈੱਸ 19 ਮਾਰਚ ਤੋਂ 2 ਅਪ੍ਰੈਲ ਤੱਕ ਵਾਇਆ ਪੰ. ਦੀਨ ਦਿਆਲ ਉਪਾਧਿਆਏ-ਗਯਾ-ਪ੍ਰਧਾਨਕੂੰਟਾ-ਆਸਨਸੋਲ ਜੰਕਸ਼ਨ ਰੂਟ ਤੋਂ ਆਇਆ-ਜਾਇਆ ਕਰੇਗੀ। ਉੱਤਰ ਰੇਲਵੇ ਨੇ ਇਸ ਤੋਂ ਇਲਾਵਾ 18 ਹੋਰ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕੀਤਾ ਹੈ। 17 ਟਰੇਨਾਂ ਦੀ ਰੂਟ ਤਬਦੀਲੀ, 7 ਟਰੇਨਾਂ ਦਾ ਸਮਾਂ ਤਬਦੀਲੀ, 2 ਟਰੇਨਾਂ ਨੂੰ ਅਸਥਾਈ ਤੌਰ ’ਤੇ ਰੱਦ ਕੀਤੀਆਂ ਗਈਆਂ ਹਨ।


rajwinder kaur

Content Editor

Related News