‘ਆਪ’ ਨੇ ਬਦਲਿਆ ਫੈਸਲਾ, 7 ਨੂੰ ਬਰਗਾੜੀ ਮਾਰਚ ’ਚ ਸ਼ਾਮਲ ਹੋਣਗੇ ਵਿਧਾਇਕ
Thursday, Oct 04, 2018 - 07:47 PM (IST)
![‘ਆਪ’ ਨੇ ਬਦਲਿਆ ਫੈਸਲਾ, 7 ਨੂੰ ਬਰਗਾੜੀ ਮਾਰਚ ’ਚ ਸ਼ਾਮਲ ਹੋਣਗੇ ਵਿਧਾਇਕ](https://static.jagbani.com/multimedia/2018_10image_19_46_248500000download.jpg)
ਜਲੰਧਰ (ਵੈਬ ਡੈਸਕ)–ਆਮ ਆਦਮੀ ਪਾਰਟੀ ਦੇ ਵਿਧਾਇਕ 7 ਅਕਤੂਬਰ ਨੂੰ ਬਰਗਾੜੀ ਮਾਰਚ ’ਚ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਵਲੋਂ 7 ਅਕਤੂਬਰ ਨੂੰ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਦਾ ਪ੍ਰੋਗਰਾਮ ਉਲੀਕੀਆ ਗਿਆ ਸੀ ਪਰ ਅੱਜ ਪਾਰਟੀ ਨੇ ਆਪਣੇ ਫੈਸਲੇ ਨੂੰ ਵਾਪਸ ਲੈਂਦੇ ਹੋਏ ਉਸ ਦਿਨ ਬਰਗਾੜੀ ਮਾਰਚ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਹੁਣ ਪਾਰਟੀ ਵਲੋਂ 6 ਅਕਤੂਬਰ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਪੰਥਕ ਜਥੇਬੰਦੀਅਾਂ ਤੇ ਖਹਿਰਾ ਧੜੇ ਵਲੋਂ ਕੋਟਕਪੂਰਾ ਫੁਹਾਰਾ ਚੌਕ ਤੋਂ ਲੈ ਕੇ ਬਰਗਾੜੀ ਤੱਕ 25 ਕਿਲੋਮੀਟਰ ਲੰਬਾ ਰੋਸ ਮਾਰਚ ਕੱਢਿਆ ਜਾਵੇਗਾ।ਇਸ ਦਿਨ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੰਬੀ ਵਿਖੇ ਅਤੇ ਪਟਿਆਲਾ ’ਚ ਸ਼੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਰੋਸ ਰੈਲੀ ਕਰਨ ਜਾ ਰਿਹਾ ਹੈ।