''ਆਪ'' ''ਦਿੱਲੀ ਮਾਡਲ'' ਤੋਂ ''ਸੰਗਰੂਰ ਮਾਡਲ'' ’ਤੇ ਆ ਗਈ : ਰਾਜਾ ਵੜਿੰਗ

Monday, Jun 20, 2022 - 11:01 AM (IST)

''ਆਪ'' ''ਦਿੱਲੀ ਮਾਡਲ'' ਤੋਂ ''ਸੰਗਰੂਰ ਮਾਡਲ'' ’ਤੇ ਆ ਗਈ : ਰਾਜਾ ਵੜਿੰਗ

ਸੰਗਰੂਰ (ਬੇਦੀ): ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਨੂੰ ‘ਮਾਡਲ ਜ਼ਿਲ੍ਹਾ’ ਬਣਾਉਣ ਦੇ ਕੀਤੇ ਐਲਾਨ ’ਤੇ ਚੁਟਕੀ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਤੁਹਾਡੇ ਦਿੱਲੀ ਮਾਡਲ ਦਾ ਕੀ ਬਣਿਆ, ਜਿਸਦਾ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਬਹੁਤ ਰੌਲਾ ਪਾ ਰਹੀ ਸੀ। ਵੜਿੰਗ ਨੇ ਮਾਨ ਵਲੋਂ ਸੰਗਰੂਰ ਨੂੰ ਨਮੂਨੇ ਦਾ ਜ਼ਿਲ੍ਹਾ ਬਣਾਉਣ ਦੇ ਕੀਤੇ ਐਲਾਨ ’ਤੇ ਕਿਹਾ ਕਿ ਅਜਿਹੇ ਲੋਕ-ਪੱਖੀ ਨਾਅਰੇ ਪਹਿਲਾਂ ਹੀ ਆਪਣਾ ਆਧਾਰ ਗੁਆ ਚੁੱਕੇ ਹਨ ਅਤੇ ਤੁਸੀਂ ਹਰ ਵਾਰ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਤੁਸੀਂ ਆਪਣੀਆਂ ਗੱਲਾਂ ਪ੍ਰਤੀ ਗੰਭੀਰ ਹੋ ਤਾਂ ਬਾਕੀ ਪੰਜਾਬ ਦਾ ਕੀ ਬਣੇਗਾ, ਕੀ ਇਸਦਾ ਮਤਲਬ ਦੂਜੇ ਜ਼ਿਲ੍ਹਿਆਂ ਨਾਲ ਪੱਖਪਾਤ ਨਹੀਂ ਹੈ?

ਇਹ ਵੀ ਪੜ੍ਹੋ-  5 ਲੱਖ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਬੰਬੀਹਾ ਭਾਈ ਦੇ ਕਿਸਾਨ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਫੈਲੀ ਸਨਸਨੀ

ਉਨ੍ਹਾਂ ਨੇ ਕਿਹਾ ਕਿ ‘ਆਪ’ ਸਮਝ ਗਈ ਹੈ ਕਿ ਲੋਕਾਂ ਨੂੰ ਇਸਦੇ ਝੂਠੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਹੈ ਅਤੇ ਇਸ ਨਿਰਾਸ਼ਾ ਵਿਚ ਉਹ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਭਗਵੰਤ ਮਾਨ ਨੂੰ ਲੋਕਾਂ ਵਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ‘ਆਪ’ ਨੇ ਪਾਰਟੀ ਦੇ ਪ੍ਰਚਾਰ ਲਈ ਆਖ਼ਰੀ ਸਮੇਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਿਆ ਹੈ। ਜਿਸ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਕੇਜਰੀਵਾਲ ਤੁਹਾਡੇ ਲਈ ਵੋਟਾਂ ਬਟੋਰਨਗੇ ਤਾਂ ਇਹ ਤੁਹਾਡੀ ਵੱਡੀ ਗਲ਼ਤੀ ਹੋਵੇਗੀ, ਕਿਉਂਕਿ ‘ਆਪ’ ਅਤੇ ਇਸਦੀ ਲੀਡਰਸ਼ਿਪ ਪੰਜਾਬ ’ਚ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਅਤੇ ਉਹ ਲੋਕਾਂ ਨੂੰ ਜ਼ਿਆਦਾ ਦੇਰ ਤੱਕ ਧੋਖਾ ਨਹੀਂ ਦੇ ਸਕਦੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News