ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ AAP ਦਾ ਜ਼ੋਰਦਾਰ ਪ੍ਰਦਰਸ਼ਨ, ਬੰਬਾਂ ਵਾਲੇ ਬਿਆਨ 'ਤੇ ਭਖੀ ਸਿਆਸਤ (ਵੀਡੀਓ)

Tuesday, Apr 15, 2025 - 12:46 PM (IST)

ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ AAP ਦਾ ਜ਼ੋਰਦਾਰ ਪ੍ਰਦਰਸ਼ਨ, ਬੰਬਾਂ ਵਾਲੇ ਬਿਆਨ 'ਤੇ ਭਖੀ ਸਿਆਸਤ (ਵੀਡੀਓ)

ਮੋਹਾਲੀ : ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਗਏ ਬੰਬਾਂ ਵਾਲੇ ਬਿਆਨ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਅੱਜ ਮੋਹਾਲੀ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵੱਡਾ ਐਨਕਾਊਂਟਰ! ਮੁਲਜ਼ਮਾਂ ਨੇ SHO ਨਾਲ ਹੀ ਲੈ ਲਿਆ ਪੰਗਾ

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ ਅਤੇ ਬਾਜਵਾ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਬੰਬ ਕਿੱਥੋਂ ਅਤੇ ਕਿਵੇਂ ਆਏ ਹਨ। ਪਾਰਟੀ ਵਲੋਂ ਬਾਜਵਾ ਦੇ ਇਸ ਬਿਆਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੀ ਸ਼ਖ਼ਸ ਨੂੰ ਸਖ਼ਤ ਤਾੜਨਾ! ਨਾਲ ਹੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਗਿਆ ਸੀ ਕਿ ਪੰਜਾਬ 'ਚ 50 ਗ੍ਰਨੇਡ ਆਏ ਹਨ। ਇਨ੍ਹਾਂ 'ਚੋਂ 18 ਚੱਲ ਚੁੱਕੇ ਹਨ ਅਤੇ 32 ਅਜੇ ਬਾਕੀ ਹਨ। ਇਸ ਬਿਆਨ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ ਅਤੇ 'ਆਮ ਆਦਮੀ ਪਾਰਟੀ' ਵਲੋਂ ਬਾਜਵਾ ਦੇ ਇਸ ਬਿਆਨ ਖ਼ਿਲਾਫ਼ ਅੱਜ ਧਰਨਾ ਲਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News