1 ਨਵੰਬਰ ਦੀ ਮਹਾਡਿਬੇਟ ਬਾਰੇ ਸੁਨੀਲ ਜਾਖੜ ਨੂੰ ਆਪ ਦਾ ਮੋੜਵਾਂ ਜਵਾਬ

Wednesday, Nov 01, 2023 - 06:27 AM (IST)

1 ਨਵੰਬਰ ਦੀ ਮਹਾਡਿਬੇਟ ਬਾਰੇ ਸੁਨੀਲ ਜਾਖੜ ਨੂੰ ਆਪ ਦਾ ਮੋੜਵਾਂ ਜਵਾਬ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਦਿੱਤੇ ਗਏ ਖੁੱਲ੍ਹੀ ਬਹਿਸ ਦੇ ਸੱਦੇ ਮਗਰੋਂ ਇਸ 'ਤੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿਖੇ ਹੋਣ ਵਾਲੇ  'ਮੈਂ ਪੰਜਾਬ ਬੋਲਦਾ ਹਾਂ' ਮਹਾਡਿਬੇਟ ਵਿਚ ਚਰਚਾ ਕਰਨ ਲਈ 4 ਮੁੱਦੇ ਦੱਸੇ ਗਏ ਜਿਨ੍ਹਾਂ ਵਿਚ ਪੰਜਾਬ 'ਚ  ਨਸ਼ਾ ਕਿਸ ਨੇ ਫੈਲਾਇਆ?, ਕਿਸ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ?, ਨੌਜਵਾਨਾਂ ਨੂੰ ਬੇਰੁਜ਼ਗਾਰ ਕਿਸ ਨੇ ਰੱਖਿਆ?, ਪੰਜਾਬ ਦੇ ਲੋਕਾਂ ਨਾਲ ਕਿਸ ਨੇ ਧੋਖਾ ਕੀਤਾ? 

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਸ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਬਹਿਸ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਬਹਿਸ ਵਿਚ ਐੱਸ.ਵਾਈ.ਐੱਲ. ਬਾਰੇ ਚਰਚਾ ਹੀ ਨਹੀਂ ਹੋਵੇਗੀ, ਤਾਂ ਉਹ ਇਸ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਨੇ ਸਿੱਧੇ ਤੌਰ 'ਤੇ ਇਸ ਮਹਾਡਿਬੇਟ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਅੱਧੀ ਰਾਤ ਪੁਲਸ ਅਤੇ ਲੁਟੇਰਿਆਂ ਵਿਚਾਲੇ ਹੋਇਆ ਮੁਕਾਬਲਾ, ਆਹਮੋ-ਸਾਹਮਣਿਓਂ ਚੱਲੀਆਂ ਗੋਲ਼ੀਆਂ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸੁਨੀਲ ਜਾਖੜ ਦੀ ਪੋਸਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, "ਤੁਸੀਂ ਤਾਂ ਸਾਡੇ ਸਿਰਫ 4 ਮੁੱਦਿਆਂ 'ਤੇ ਹੀ ਬੌਖ਼ਲਾ ਗਏ, ਜੇ ਸਾਰੇ 19 ਲਿਖ ਦਿੱਤੇ ਹੁੰਦੇ ਤਾਂ ਪਤਾ ਨਹੀਂ ਕੀ ਹੁੰਦਾ? ਅਜਿਹਾ ਲਗਦਾ ਹੈ ਕਿ ਤੁਸੀਂ ਪਹਿਲਾਂ ਹੀ ਇਸ ਮਹਾ-ਬਹਿਸ ਤੋਂ ਭੱਜਣ ਦਾ ਬਹਾਨਾ ਲੱਭ ਰਹੇ ਹੋ। ਖੈਰ, ਇਹ ਤਾਂ ਅਜੇ ਸ਼ੁਰੂਆਤ ਸੀ, ਅੰਤ ਅਜੇ ਬਾਕੀ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News