''ਆਪ'' ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

02/26/2018 12:39:42 AM

ਬਟਾਲਾ,   (ਬੇਰੀ)-  ਅੱਜ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਗਾਂਧੀ ਚੌਕ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਾਝਾ ਜ਼ੋਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਸਦਕਾ ਪੰਜਾਬ ਬਰਬਾਦੀ ਦੇ ਕੰਢੇ ਆ ਪੁੱਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਥੇ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਲੋਕ ਮਾਰੂ ਫੈਸਲਿਆਂ ਨੂੰ ਲਾਗੂ ਕਰ ਕੇ ਲੋਕਾਂ 'ਤੇ ਬੋਝ ਪਾ ਰਹੀ ਹੈ, ਉਥੇ ਫਿਰਕਾਪ੍ਰਸਤੀ ਵਾਲੀ ਗੰਦੀ ਰਾਜਨੀਤੀ ਖੇਡ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਇਸ ਮੌਕੇ ਮੈਡਮ ਜੀਵਨਜੋਤ ਕੌਰ ਆਗੂ ਇਸਤਰੀ ਵਿੰਗ ਸਭਾ, ਮੈਨੇਜਰ ਅਤਰ ਸਿੰਘ, ਸੁਖਜਿੰਦਰ ਸਿੰਘ ਦਾਬਾਂਵਾਲ, ਰਘਬੀਰ ਸਿੰਘ ਢੀਂਡਸਾ, ਸੁਖਬਾਜ ਪ੍ਰਵਾਨਾ, ਅਨਿਲ ਅਗਰਵਾਲ, ਧੀਰਜ ਵਰਮਾ, ਭਗਤ ਸਿੰਘ ਲੁਬਾਣਾ, ਗੁਲਜਾਰ ਸਿੰਘ ਔਲਖ, ਜਸਬੀਰ ਸਿੰਘ ਗੋਰਾਇਆ, ਭਗਵੰਤ ਸਿੰਘ, ਸਤਨਾਮ ਸਿੰਘ ਕਾਲੀਆ, ਮਨਜੀਤ ਸਿੰਘ, ਹਰਜੀਤ ਸਿੰਘ ਗੌਂਸਪੁਰਾ, ਅਮਨਦੀਪ ਸਿੰਘ, ਕੈਪਟਨ ਚਰਨਜੀਤ ਸਿੰਘ ਮਰੜ੍ਹ, ਸੁੱਚਾ ਸਿੰਘ ਮਰੜ੍ਹ, ਰਜਿੰਦਰ ਸਿੰਘ ਮਰੜ੍ਹ, ਨਿਸ਼ਾਨ ਸਿੰਘ ਚਾਹਲ, ਰਜਿੰਦਰ ਸਿੰਘ ਪੱਡਾ, ਗੁਰਪ੍ਰੀਤ ਸਿੰਘ ਪੱਡਾ, ਚੈਂਚਲ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ ਚੱਠਾ, ਲਖਵਿੰਦਰ ਸਿੰਘ ਆਦਿ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ। 


Related News