ਲੁਧਿਆਣਾ ''ਚ ''ਆਪ'' ਦਾ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਫੂਕਿਆ

Friday, Jun 22, 2018 - 01:27 PM (IST)

ਲੁਧਿਆਣਾ ''ਚ ''ਆਪ'' ਦਾ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਫੂਕਿਆ

ਲੁਧਿਆਣਾ (ਨਰਿੰਦਰ) : ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਰੇਤ ਮਾਫੀਆਂ ਵਲੋਂ ਕੀਤੇ ਹਮਲੇ ਤੋਂ ਬਾਅਦ ਪਾਰਟੀ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਪਾਰਟੀ ਨੇ ਲੁਧਿਆਣਾ ਦੇ ਜ਼ਿਲਾ ਮੁੱਖ ਦਫਤਰ ਬਾਹਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ। ਸੂਬੇ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਰੇਤ ਮਾਫੀਆ 'ਤੇ ਲਗਾਮ ਲਾਉਣ 'ਚ ਨਾਕਾਮ ਰਹੀ ਹੈ, ਜਿਸ ਦੇ ਕਾਰਨ ਨਾ ਸਿਰਫ ਅਧਿਕਾਰੀਆਂ, ਸਗੋਂ ਵਿਧਾਇਕਾਂ ਨੂੰ ਵੀ ਮਾਫੀਆ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ, ਜਦੋਂ ਕਿ ਇਕ ਦੋਸ਼ੀ ਵਲੋਂ ਵਿਧਾਇਕ 'ਤੇ ਕਥਿਥ ਤੌਰ 'ਤੇ ਰਿਸ਼ਵਤ ਮੰਗਣ ਸਬੰਧੀ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਸਭ ਝੂਠ ਹੈ। 


Related News