ਕੈਨੇਡਾ ਏਅਰਪੋਰਟ 'ਤੇ ਹਿਰਾਸਤ 'ਚ ਲਏ 'ਆਪ' ਦੇ ਦੋ ਵਿਧਾਇਕ, ਰਿਹਾਅ

Sunday, Jul 22, 2018 - 06:34 PM (IST)

ਕੈਨੇਡਾ ਏਅਰਪੋਰਟ 'ਤੇ ਹਿਰਾਸਤ 'ਚ ਲਏ 'ਆਪ' ਦੇ ਦੋ ਵਿਧਾਇਕ, ਰਿਹਾਅ

ਟੋਰਾਂਟੋ/ਰੋਪੜ— ਓਟਾਵਾ ਹਵਾਈ ਅੱਡੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਹਿਰਾਸਤ 'ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ੇਅਧਿਕਾਰੀਆਂ ਨੇ ਵਿਧਾਇਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਇਨ੍ਹਾਂ ਤੋਂ ਕੀ ਪੁੱਛਗਿੱਛ ਕੀਤੀ, ਇਸ ਦੇ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। 

PunjabKesari

ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਅਤੇ ਅਮਰਜੀਤ ਸਿੰਘ ਸੰਦੋਆ ਰੋਪੜ ਤੋਂ 'ਆਪ' ਦੇ ਵਿਧਾਇਕ ਹਨ। ਸੰਦੋਆ ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਹੋਈ ਕੁੱਟਮਾਰ ਕਾਰਨ ਸੁਰਖੀਆਂ 'ਚ ਆਏ ਸਨ। ਉਕਤ ਮਾਮਲਾ ਰੋਪੜ ਦੇ ਇਲਾਕੇ ਨੂਰਪੁਰ ਬੇਦੀ ਦਾ ਸੀ। ਫਿਲਹਾਲ ਉਹ ਇਕ ਹੋਰ ਮਾਮਲੇ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ 'ਤੇ ਇਕ ਮਹਿਲਾ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਮਹਿਲਾ ਨੇ ਹੋਰ ਦੋਸ਼ ਲਗਾਏ ਸਨ ਕਿ ਸੰਦੋਆ ਉਸ ਦੀ ਕੋਠੀ 'ਚ ਕਿਰਾਏਦਾਰ ਸਨ। ਉਸ ਦਾ ਕਿਰਾਇਆ ਉਨ੍ਹਾਂ ਨੇ ਲੰਬੇ ਸਮੇਂ ਤੋਂ ਨਹੀਂ ਦਿੱਤਾ। ਅਦਾਲਤ ਤੋਂ ਇਜਾਜ਼ਤ ਮਿਲਣ 'ਤੇ ਉਹ ਕੈਨੇਡਾ ਲਈ ਰਵਾਨਾ ਹੋਏ ਸਨ।


Related News