ਆਪ ਵਿਧਾਇਕ ਜੈ ਸਿੰਘ ਰੋੜੀ ''ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Wednesday, Dec 22, 2021 - 03:39 AM (IST)
![ਆਪ ਵਿਧਾਇਕ ਜੈ ਸਿੰਘ ਰੋੜੀ ''ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ](https://static.jagbani.com/multimedia/2021_12image_03_35_596207474ff.jpg)
ਗੜ੍ਹਸ਼ੰਕਰ(ਸ਼ੋਰੀ)- ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਸਿੰਘ ਰੋੜੀ 'ਤੇ ਮੰਗਲਵਾਰ ਦੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਹਮਲਾ ਰਾਤ ਦੇ ਕਰੀਬ 11: 40 ਵਜੇ ਇਥੋਂ ਦੇ ਬੰਗਾ ਰੋਡ 'ਤੇ ਕੀਤਾ ਗਿਆ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਹਮਲੇ ਦੌਰਾਨ ਵਿਧਾਇਕ ਜੈ ਸਿੰਘ ਰੋੜੀ ਅਤੇ ਉਨ੍ਹਾਂ ਦੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਵਿਧਾਇਕ ਜੈ ਸਿੰਘ ਰੋੜੀ ਅਨੁਸਾਰ ਇਹ ਹਮਲਾ ਉਨ੍ਹਾਂ ਨਾਲ ਲੁੱਟ-ਖੋਹ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ । ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲਸ ਪਾਰਟੀ ਦੇ ਹੱਥ ਹਮਲਾ ਕਰਨ ਵਾਲਿਆਂ ਦੀ ਕਾਰ ਲੱਗ ਗਈ ਹੈ।