ਪੰਜਾਬ ''ਚ ਮੰਤਰੀਆਂ ਨੂੰ ਲੋਕ ਸਭਾ ਚੋਣ ਲੜਾਉਣ ''ਤੇ ਦੁਵਿਧਾ ''ਚ AAP, ਪੜ੍ਹੋ ਪੂਰੀ ਖ਼ਬਰ

02/06/2024 6:48:31 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ 'ਚ ਨਾਮੀ ਵਜ਼ੀਰਾਂ ਨੂੰ ਲੋਕ ਸਭਾ ਚੋਣ ਮੈਦਾਨ 'ਚ ਉਤਾਰਨ ਦੀ ਚਾਹਵਾਨ ਹੈ ਅਤੇ ਇਸ ਦੇ ਲਈ 5 ਲੋਕ ਸਭਾ ਹਲਕਿਆਂ ਤੋਂ ਵਜ਼ੀਰਾਂ ਨੂੰ ਤਿਆਰੀ ਕਰਨ ਲਈ ਕਹਿ ਦਿੱਤਾ ਗਿਆ ਹੈ। ਪਾਰਟੀ ਨੇ ਚੋਣ ਮੈਦਾਨ 'ਚ ਉਤਾਰਨ ਲਈ ਅਹਿਮ ਚਿਹਰੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਦੇ ਮੁਤਾਬਕ 5 ਕੈਬਨਿਟ ਵਜ਼ੀਰਾਂ ਨੂੰ ਲੋਕ ਸਭਾ ਚੋਣਾਂ 'ਚ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਪਾਰਟੀ ਦੁਚਿੱਤੀ 'ਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਲੋਕਾਂ ਨੂੰ ਵੱਡੀ ਰਾਹਤ, ਖ਼ਬਰ ਪੜ੍ਹ ਖ਼ੁਸ਼ ਹੋ ਜਾਣਗੇ

ਇਕ ਪੰਜਾਬੀ ਅਖ਼ਬਾਰ 'ਚ ਛਪੀ ਖ਼ਬਰ ਦੇ ਮੁਤਾਬਕ ਪਾਰਟੀ ਅੰਦਰ ਇਸ ਗੱਲ ਨੂੰ ਲੈ ਕੇ ਵਿਚਾਰ ਸਿਖ਼ਰਾਂ 'ਤੇ ਹੈ ਕਿ ਜੇਕਰ ਸੂਬੇ 'ਚ ਵੱਡੀ ਮੱਲ੍ਹ ਮਾਰਨੀ ਹੈ ਤਾਂ ਚੋਣਾਂ 'ਚ ਲੋਕਾਂ ਅੱਗੇ ਨਾਮੀ ਚਿਹਰੇ ਲਿਆਂਦੇ ਜਾਣ, ਜਿਸ ਨਾਲ ਸ਼ਖ਼ਸੀਅਤ ਆਧਾਰਿਤ ਸਿਆਸਤ ਦੀ ਵਾਪਸੀ ਹੋਵੇਗੀ। ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਹੈ ਕਿ ਮਾਲਵਾ ਖਿੱਤੇ ਦੇ ਬਠਿੰਡਾ, ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਤੋਂ ਇਲਾਵਾ ਅੰਮ੍ਰਿਤਸਰ ਤੋਂ ਮੌਜੂਦਾ ਕੈਬਿਨਟ ਮੰਤਰੀ ਚੋਣ ਅਖਾੜੇ 'ਚ ਉਤਾਰੇ ਜਾਣ ਤਾਂ ਜੋ ਜਿੱਤ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਨਿਗਮ ਚੋਣਾਂ ਨੂੰ ਲੈ ਕੇ ਫਿਰ ਨਹੀਂ ਹੋ ਸਕਿਆ ਫ਼ੈਸਲਾ, ਮਾਰਚ 'ਚ ਹੋਵੇਗੀ ਮਾਮਲੇ ਦੀ ਸੁਣਵਾਈ

ਇਸ ਦੇ ਤਹਿਤ ਇਨ੍ਹਾਂ ਵਜ਼ੀਰਾਂ ਨੇ ਹਲਕਿਆਂ 'ਚ ਜ਼ਿਆਦਾ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ 'ਆਪ' ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਵੀ ਚਿੰਤਾ ਹੈ ਕਿ ਜੇਕਰ ਕੈਬਨਿਟ ਵਜ਼ੀਰ ਜਿੱਤਦੇ ਹਨ ਤਾਂ ਫਿਰ ਜ਼ਿਮਨੀ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀ ਤਿਆਰ ਨਹੀਂ ਲੱਗ ਰਹੀ। ਇਸ ਪੱਖ ਨੇ ਕੈਬਨਿਟ ਵਜ਼ੀਰਾਂ ਨੂੰ ਚੋਣ ਲੜਾਏ ਜਾਣ ਦੀ ਦਲੀਲ ਨੂੰ ਨਾਲੋਂ ਨਾਲ ਮੱਠਾ ਵੀ ਕਰ ਦਿੱਤਾ ਹੈ। ਪਾਰਟੀ ਇਸ ਮਾਮਲੇ 'ਤੇ ਦੁਵਿਧਾ 'ਚ ਫਸੀ ਹੋਈ ਹੈ। ਫਿਲਹਾਲ ਪਾਰਟੀ ਨੇ ਜ਼ਮੀਨੀ ਹਕੀਕਤ ਜਾਨਣ ਲਈ ਸਰਵੇ ਵੀ ਸ਼ੁਰੂ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Babita

Content Editor

Related News