''ਆਪ'' ਆਗੂ ਨਾਕੇ ਤੋਂ ਨਾਜਾਇਜ਼ ਹਥਿਆਰ ਸਣੇ ਗ੍ਰਿਫਤਾਰ
Monday, Jan 23, 2017 - 06:47 PM (IST)
ਨਵਾਂਸ਼ਹਿਰ : ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਪੁਲਸ ਨੇ ਆਮ ਆਦਮੀ ਪਾਰਟੀ ਦੇ ਜ਼ੋਨ ਇੰਚਾਰਜ ਜਤਿੰਦਰ ਸਿੰਘ ਬਾਜਵਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਨਾਜਾਇਜ਼ ਹਥਿਆਰ ਸਣੇ ਗ੍ਰਿਫਤਾਰ ਕੀਤਾ ਹੈ। ਦਰਅਸਲ ਚੋਣਾਂ ਦੇ ਮੱਦੇਨਜ਼ਰ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਪੁਲਸ ਪਾਰਟੀ ਵਲੋਂ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਨਾਕਾਬੰਦੀ ''ਤੇ ਜਦੋਂ ਪੁਲਸ ਅਤੇ ਸੀ. ਆਰ. ਪੀ. ਐਫ ਨੇ ਜਤਿੰਦਰ ਸਿੰਘ ਬਾਜਵਾ ਨੂੰ ਚੈਕਿੰਗ ਲਈ ਰੋਕਿਆ ਤਾਂ ਉਕਤ ਪਾਸੋਂ ਰਿਵਾਲਵਰ ਬਰਾਮਦ ਹੋਇਆ। ਪੁਲਸ ਨੇ ਜਤਿੰਦਰ ਸਿੰਘ ਬਾਜਵਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
