ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ 'ਆਪ' ਸਰਕਾਰ : ਜੈਰਾਮ ਠਾਕੁਰ
Thursday, Feb 05, 2026 - 06:47 PM (IST)
ਸ਼ਿਮਲਾ/ਜਲੰਧਰ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਜੈਰਾਮ ਠਾਕੁਰ ਨੇ ਪੰਜਾਬ ਕੇਸਰੀ ਗਰੁੱਪ ਦੇ ਜਲੰਧਰ, ਬਠਿੰਡਾ ਅਤੇ ਲੁਧਿਆਣਾ ਦਫ਼ਤਰਾਂ 'ਤੇ ਪੰਜਾਬ ਸਟੇਟ ਜੀ.ਐਸ.ਟੀ. (GST) ਵਿਭਾਗ ਵੱਲੋਂ ਮਾਰੀ ਗਈ ਰੇਡ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਸੱਚ ਨੂੰ ਕੁਚਲਣ ਦੀ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ।
ਜੈਰਾਮ ਠਾਕੁਰ ਨੇ ਟਵੀਟ ਕਰਕੇ ਕਿਹਾ ਕਿ ਅਖ਼ਬਾਰੀ ਸਮੂਹ ਵਿਰੁੱਧ ਅਜਿਹੀ ਕਾਰਵਾਈ ਆਮ ਆਦਮੀ ਪਾਰਟੀ ਦੀ ਬੌਖਲਾਹਟ ਅਤੇ ਸੱਤਾ ਦੀ ਦੁਰਵਰਤੋਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਅਖ਼ਬਾਰ ਨੇ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਵਿੱਚ ਵੀ ਆਪਣੀ ਕਲਮ ਨਹੀਂ ਝੁਕਣ ਦਿੱਤੀ, ਉਸ ਨੂੰ ਡਰਾਉਣ ਦੀ ਕੋਸ਼ਿਸ਼ ਇਹ ਦੱਸਦੀ ਹੈ ਕਿ 'ਆਪ' ਸਰਕਾਰ ਸੱਚ ਤੋਂ ਘਬਰਾ ਗਈ ਹੈ।
ਜੈਰਾਮ ਠਾਕੁਰ ਨੇ ਇਸ ਕਾਰਵਾਈ ਨੂੰ ਲੋਕਤੰਤਰ ਦੇ ਚੌਥੇ ਸਤੰਭ (ਮੀਡੀਆ) 'ਤੇ ਸਿੱਧਾ ਹਮਲਾ ਦੱਸਿਆ ਹੈ। ਉਨ੍ਹਾਂ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਰਕਾਰ ਨਹੀਂ ਬਲਕਿ ਸੱਤਾ ਦਾ ਹੰਕਾਰ ਬੋਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਇਸ ਤਰ੍ਹਾਂ ਦੀ ਦਬਾਅ ਬਣਾਉਣ ਵਾਲੀ ਕਾਰਵਾਈ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।
ਜੈਰਾਮ ਠਾਕੁਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਹਥਕੰਡਿਆਂ ਨਾਲ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਇਆ ਨਹੀਂ ਜਾ ਸਕਦਾ।
पंजाब केसरी ग्रुप के जालंधर, बठिंडा और लुधियाना कार्यालयों पर प्रदेश GST की रेड डालना सच को कुचलने की सोची-समझी राजनीतिक साजिश है। यह आम आदमी पार्टी की बौखलाहट और सत्ता का दुरुपयोग है।
— Jairam Thakur (@jairamthakurbjp) February 5, 2026
जिस अख़बार ने आतंकवाद के दौर में भी कलम नहीं झुकाई, उसे डराने की यह कोशिश बताती है कि AAP… pic.twitter.com/o1SOu7Ph9U
