ਪੰਜਾਬ ਰਿਜ਼ਲਟ Live : ਮਾਲੇਰਕੋਟਲਾ ਤੋਂ ''ਆਪ'' ਉਮੀਦਵਾਰ ਨੇ ਕਾਂਗਰਸ ਦੀ ਰਜ਼ੀਆ ਸੁਲਤਾਨਾ ਨੂੰ ਦਿੱਤੀ ਮਾਤ

Thursday, Mar 10, 2022 - 06:05 PM (IST)

ਪੰਜਾਬ ਰਿਜ਼ਲਟ Live : ਮਾਲੇਰਕੋਟਲਾ ਤੋਂ ''ਆਪ'' ਉਮੀਦਵਾਰ ਨੇ ਕਾਂਗਰਸ ਦੀ ਰਜ਼ੀਆ ਸੁਲਤਾਨਾ ਨੂੰ ਦਿੱਤੀ ਮਾਤ

ਮਾਲੇਰਕੋਟਲਾ : ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਫਾਈਨਲ ਨਤੀਜਿਆਂ 'ਚ ਹਲਕਾ ਮਾਲੇਰਕੋਟਲਾ ਤੋਂ 'ਆਪ' ਦੇ ਮੁਹੰਮਦ ਜਮੀਲ ਉਰ ਰਹਿਮਾਨ 65698 ਵੋਟਾਂ ਨਾਲ ਸੀਟ ਜਿੱਤ ਚੁੱਕੇ ਹਨ। ਫਾਈਨਲ ਚੋਣ ਨਤੀਜਿਆਂ 'ਚ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ 44197 ਵੋਟਾਂ ਨਾਲ ਦੂਜੇ, ਜਦਕਿ ਸ਼੍ਰੋਮਣੀ ਅਕਾਲੀ ਦੇ ਨੁਸਰਤ ਅਲੀ ਖਾਨ 8403 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।

ਇਹ ਵੀ ਪੜ੍ਹੋ : ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਮਾਲੇਰਕੋਟਲਾ 105 ਨੰਬਰ ਹਲਕਾ ਹੈ। ਇਹ ਜਨਰਲ ਹਲਕਾ ਹੈ। ਪਿਛਲੀਆਂ ਪੰਜ ਚੋਣਾਂ ’ਚੋਂ ਤਿੰਨ ਕਾਂਗਰਸ ਤੇ 2 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ। ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਤਿੰਨ ਵਾਰ ਚੋਣ ਜਿੱਤੀ ਹੈ। ਉਹ ਇਸ ਵਾਰ ਵੀ ਕਾਂਗਰਸ ਵੱਲੋਂ ਚੋਣ ਮੈਦਾਨ ’ਚ ਹਨ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਦਿੜ੍ਹਬਾ ਤੋਂ ਜਿੱਤ

ਵਿਧਾਨ ਸਭਾ ਹਲਕਾ ਮਾਲੇਰਕੋਟਲਾ 'ਚ ਪਿਛਲੀਆਂ ਪੰਜ ਚੋਣਾਂ ’ਚੋਂ ਤਿੰਨ ਕਾਂਗਰਸ ਤੇ 2 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ। ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਤਿੰਨ ਵਾਰ ਚੋਣ ਜਿੱਤੀ ਹੈ। ਉਹ ਇਸ ਵਾਰ ਵੀ ਕਾਂਗਰਸ ਵੱਲੋਂ ਚੋਣ ਮੈਦਾਨ ’ਚ ਸਨ। ਇਸ ਵਾਰ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਸਰਤ ਇਕਰਾਮ ਖਾਨ, ‘ਆਪ’ ਵੱਲੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਕਾਂਗਰਸ ਵੱਲੋਂ ਰਜ਼ੀਆ ਸੁਲਤਾਨਾ, ਸੰਯੁਕਤ ਸਮਾਜ ਮੋਰਚਾ ਵੱਲੋਂ ਐਡ. ਜ਼ੁਲਫਕਾਰ ਅਲੀ ਅਤੇ ਭਾਜਪਾ ਗੱਠਜੋੜ ਵੱਲੋਂ ਫਰਜ਼ਾਨਾ ਆਲਮ (ਕੈ) ਚੋਣ ਮੈਦਾਨ ’ਚ ਸਨ।


author

Harnek Seechewal

Content Editor

Related News