‘ਆਪ’ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਦੀ ਬਟਾਲਾ 'ਚ ਸ਼ਾਨਦਾਰ ਜਿੱਤ
Thursday, Mar 10, 2022 - 08:11 PM (IST)
ਬਟਾਲਾ (ਮਠਾਰੂ) - ਵਿਧਾਨ ਸਭਾ ਹਲਕਾ ਬਟਾਲਾ 07 ਦੇ ਸਾਹਮਣੇ ਆਏ ਚੋਣ ਨਤੀਜਿਆਂ ਦੇ 'ਚ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੂੰ 28472 ਵੋਟਾਂ ਦੀ ਭਾਰੀ ਲੀਡ ਦੇ ਨਾਲ ਹਰਾ ਕੇ ਚੋਣ ਜਿੱਤ ਗਏ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਤੀਸਰੇ ਨੰਬਰ ਤੇ ਆਏ ਹਨ ਅਤੇ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਚੌਥੇ ਨੰਬਰ ਤੇ ਰਹੇ, ਜਦਕਿ ਇਨਾਂ ਸਮੇਤ ਕੁੱਲ 13 ਉਮੀਦਵਾਰਾਂ ਵਲੋ ਬਟਾਲਾ ਹਲਕੇ ਤੋਂ ਆਪਣੀ ਕਿਸਮਤ ਚੋਣਾਂ 'ਚ ਅਜਮਾਈ ਗਈ। ਇਨ੍ਹਾਂ ਚੋਣ ਨਤੀਜਿਆਂ 'ਚ ਆਪ ਦੇ ਜੇਤੂ ਰਹੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਈ. ਵੀ. ਐੱਮ. ਰਾਹੀਂ 55174 ਵੋਟਾਂ ਮਿਲੀਆਂ, ਜਦਕਿ 396 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ।
ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਸ਼ੈਰੀ ਕਲਸੀ ਨੂੰ ਬਟਾਲਾ ਹਲਕੇ ਤੋਂ ਕੁੱਲ 55570 ਵੋਟਾਂ ਮਿਲੀਆਂ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਨੂੰ ਈ. ਵੀ. ਐੱਮ. ਰਾਹੀਂ 26995 ਵੋਟਾਂ ਮਿਲੀਆਂ, ਜਦਕਿ 103 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ। ਅਸ਼ਵਨੀ ਸੇਖੜੀ ਨੂੰ ਕੁੱਲ 27098 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ 23091 ਈ. ਵੀ. ਐੱਮ. ਰਾਹੀਂ ਵੋਟਾਂ ਮਿਲੀਆਂ, ਜਦਕਿ 160 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ। ਸੁੱਚਾ ਸਿੰਘ ਛੋਟੇਪੁਰ ਨੂੰ ਕੁੱਲ 23251 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਨੂੰ ਈ. ਵੀ. ਐੱਮ. ਰਾਹੀਂ 13809 ਵੋਟਾਂ ਮਿਲੀਆਂ, ਜਦਕਿ 70 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ। ਫਤਹਿਜੰਗ ਸਿੰਘ ਬਾਜਵਾ ਨੂੰ ਕੁੱਲ 13879 ਵੋਟਾਂ ਮਿਲੀਆਂ।
ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦਲ ਦੇ ਉਮੀਦਵਾਰ ਗੁਰਬਚਨ ਸਿੰਘ ਨੂੰ ਈ. ਵੀ. ਐੱਮ. ਰਾਹੀਂ 3644 ਵੋਟਾਂ ਮਿਲੀਆਂ, ਜਦਕਿ 9 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ। ਗੁਰਬਚਨ ਸਿੰਘ ਨੂੰ ਕੁੱਲ 3653 ਵੋਟਾਂ ਮਿਲੀਆਂ। ਇਸੇ ਤਰ੍ਹਾਂ ਪੰਜਾਬ ਕਿਸਾਨ ਦਲ ਦੇ ਉਮੀਦਵਾਰ ਸੁਖਚੈਣ ਸਿੰਘ ਨੂੰ ਈ. ਵੀ. ਐੱਮ. ਰਾਹੀਂ 518 ਵੋਟਾਂ ਮਿਲੀਆਂ, ਜਦਕਿ 5 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆਂ। ਸੁਖਚੈਣ ਸਿੰਘ ਨੂੰ ਕੁੱਲ 523 ਵੋਟਾਂ ਮਿਲੀਆਂ। ਇਸੇ ਤਰਾਂ ਸੀ. ਪੀ. ਆਈ. (ਐੱਮ) ਦੇ ਉਮੀਦਵਾਰ ਹੰਸਾ ਸਿੰਘ ਨੂੰ ਈ. ਵੀ. ਐੱਮ. ਰਾਹੀਂ 331 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ ਸਿਰਫ਼ 1 ਵੋਟ ਮਿਲੀ। ਹੰਸਾ ਸਿੰਘ ਨੂੰ ਕੁੱਲ 332 ਵੋਟਾਂ ਮਿਲੀਆਂ। ਇਸੇ ਤਰ੍ਹਾਂ ਨੈਸ਼ਨਲਿਸਟ ਜਸਟ੍ਰਿਕ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਨੂੰ ਈ. ਵੀ. ਐੱਮ. ਰਾਹੀਂ 156 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ ਕੋਈ ਵੀ ਵੋਟ ਨਹੀਂ ਪ੍ਰਾਪਤ ਹੋਈ। ਮਨਜੀਤ ਸਿੰਘ ਨੂੰ ਕੁੱਲ 156 ਵੋਟਾਂ ਮਿਲੀਆਂ। ਇਸੇ ਤਰ੍ਹਾਂ ਲੋਕ ਇੰਨਸਾਫ਼ ਪਾਰਟੀ (ਬੈਂਸ ਭਰਾ) ਦੇ ਉਮੀਦਵਾਰ ਵਿਜੈ ਕੁਮਾਰ ਤ੍ਰੇਹਨ ਨੂੰ ਈ. ਵੀ. ਐੱਮ. ਰਾਹੀਂ 286 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ ਕੋਈ ਵੀ ਵੋਟ ਨਹੀਂ ਮਿਲੀ। ਵਿਜੈ ਤ੍ਰੇਹਣ ਨੂੰ ਕੁੱਲ 286 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ ਈ. ਵੀ. ਐੱਮ. ਰਾਹੀਂ 1557 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ 5 ਵੋਟਾਂ ਪ੍ਰਾਪਤ ਹੋਈਆਂ। ਬਲਵਿੰਦਰ ਸਿੰਘ ਨੂੰ ਕੁੱਲ 1562 ਵੋਟਾਂ ਮਿਲੀਆਂ।
ਇਸ ਤਰ੍ਹਾਂ ਆਜ਼ਾਦ ਉਮੀਦਵਾਰ ਸੁੱਚਾ ਸਿੰਘ ਨੂੰ ਈ. ਵੀ. ਐੱਮ. ਰਾਹੀਂ 290 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ ਕੋਈ ਵੋਟ ਪ੍ਰਾਪਤ ਨਹੀਂ ਹੋਈ। ਸੁੱਚਾ ਸਿੰਘ ਨੂੰ ਕੁੱਲ 290 ਵੋਟਾਂ ਮਿਲੀਆਂ। ਇਸ ਤਰ੍ਹਾਂ ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਨੂੰ ਈ. ਵੀ. ਐੱਮ. ਰਾਹੀਂ 178 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ ਕੋਈ ਵੋਟ ਪ੍ਰਾਪਤ ਨਹੀਂ ਹੋਈ। ਸੰਜੀਵ ਕੁਮਾਰ ਨੂੰ ਕੁੱਲ 178 ਵੋਟਾਂ ਮਿਲੀਆਂ। ਇਸ ਤਰ੍ਹਾਂ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਨੂੰ ਈ. ਵੀ. ਐੱਮ. ਰਾਹੀਂ 107 ਤੇ ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ 2 ਵੋਟਾਂ ਪ੍ਰਾਪਤ ਹੋਈਆਂ। ਅਸ਼ਵਨੀ ਕੁਮਾਰ ਨੂੰ ਕੁੱਲ 109 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ 'ਚ ਬਟਾਲਾ ਹਲਕੇ ਤੋਂ ਨੋਟਾ ਦੇ ਖਾਤੇ 'ਚ ਈ. ਵੀ. ਐੱਮ. ਮਸ਼ੀਨਾਂ ਰਾਹੀਂ 653 ਵੋਟਾਂ ਪਈਆਂ, ਜਦਕਿ 5 ਵੋਟਾਂ ਡਾਕ ਰਾਹੀਂ ਪਈਆਂ। ਕੁੱਲ 658 ਵੋਟਾਂ ਨੋਟਾ ਦੇ ਖਾਤੇ 'ਚ ਗਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।