‘ਆਪ’ ਨੇ ਫੂਕਿਆ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ
Tuesday, Sep 07, 2021 - 11:50 PM (IST)
ਫਤਿਹਗੜ੍ਹ ਸਾਹਿਬ(ਜਗਦੇਵ)- ‘ਆਪ’ ਵੱਲੋਂ ਅੱਜ ਸਰਹਿੰਦ ਮੇਨ ਬਾਜ਼ਾਰ ’ਚ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਬਿਜਲੀ ਸਮਝੌਤੇ ਰੱਦ ਨਾ ਕਰਵਾਏ ਜਾਣ ਦੇ ਰੋਸ ਵਜੋਂ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਦੀ ਅਗਵਾਈ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾ ਤੇ ਹਲਕਾ ਇੰਚਾਰਜ ਐਡ. ਲਖਵੀਰ ਸਿੰਘ ਰਾਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠੇ ਵਾਅਦੇ ਜਨਤਾ ਨਾਲ ਕਰ ਕੇ ਸੱਤਾ ’ਚ ਆ ਗਏ ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਬਿਜਲੀ ਸਮਝੌਤੇ ਰੱਦ ਕਰਵਾ ਜਾਣਗੇ ਪਰ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ, ਜਿਸ ਦੇ ਵਿਰੋਧ ’ਚ ਅੱਜ ‘ਆਪ’ ਵੱਲੋਂ ਉਨ੍ਹਾਂ ਦੇ ਪੁਤਲੇ ਸਾੜੇ ਗਏ ਹਨ। ਇਸ ਮੌਕੇ ਸੀਨੀ. ਆਗੂ ਐਡ. ਹਰਨੇਕ ਸਿੰਘ ਦੀਵਾਨਾ, ਅਮਰਿੰਦਰ ਸਿੰਘ ਮੰਡੋਫਲ, ਗੌਰਵ ਅਰੋੜਾ, ਓਂਕਾਰ ਚੌਹਾਨ, ਨਿਰਮਲਜੀਤ ਸਿੰਘ ਦੀਵਾਨਾ, ਬੀਬੀ ਸੁਖਵਿੰਦਰ ਕੌਰ ਅਮਲੋਹ, ਸੁਖਜਿੰਦਰ ਸਿੰਘ ਅਮਲੋਹ, ਗੁਰਮੇਲ ਸਿੰਘ ਪੰਡਰਾਲੀ, ਅਜੀਤ ਸਿੰਘ ਤਿੰਬਰਪੁਰ, ਬਲਦੇਵ ਸਿੰਘ ਸ਼ਮਸ਼ੇਰ ਨਗਰ ਤੇ ਪਾਰਟੀ ਦੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।