ਪੰਜਾਬ ਰਿਜ਼ਲਟ Live : ਫਿਰੋਜ਼ਪੁਰ ਸ਼ਹਿਰੀ ਤੋਂ 'ਆਪ' ਦੇ ਰਣਬੀਰ ਸਿੰਘ ਚੋਣ ਜਿੱਤੇ

Thursday, Mar 10, 2022 - 05:10 PM (IST)

ਫਿਰੋਜ਼ਪੁਰ : ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਫਾਈਨਲ ਗਿਣਤੀ ਦੌਰਾਨ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ 'ਆਪ' ਦੇ ਰਣਬੀਰ ਸਿੰਘ 47997 ਵੋਟਾਂ ਲੈ ਕੇ ਚੋਣ ਜਿੱਤ ਗਏ ਹਨ। ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ 28785 ਵੋਟਾਂ ਨਾਲ ਦੂਜੇ ਨੰਬਰ 'ਤੇ, ਜਦਕਿ ਭਾਜਪਾ ਦੇ ਗੁਰਮੀਤ ਸਿੰਘ ਸੋਢੀ 24476 ਵੋਟਾਂ ਲੈ ਕੇ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੋਹਿਤ ਵੋਹਰਾ 17696 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਹਾਰੇ, 'ਆਪ' ਨੇ ਗੱਡੇ ਜਿੱਤ ਦੇ ਝੰਡੇ

2008 ਦੀ ਹੱਦਬੰਦੀ ਮਗਰੋਂ ਫਿਰੋਜ਼ਪੁਰ ਕੰਟੋਨਮੈਂਟ ਤੇ ਕੁਝ ਪਿੰਡ ਜੋੜ ਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਬਣਾਇਆ ਗਿਆ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਤਿੰਨ ਵਾਰ ਤੇ ਸ਼੍ਰੋ੍ਮਣੀ ਅਕਾਲੀ ਦਲ ਨੇ ਦੋ ਵਾਰ ਚੋਣ ਜਿੱਤੀ। 2022 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਜਿੱਤ ਦੀ ਹੈਟ੍ਰਿਕ ਲਾਉਣ ਲਈ ਚੋਣ ਮੈਦਾਨ ਵਿੱਚ ਸਨ ਪਰ ਇਸ ਵਾਰ ਉਨ੍ਹਾਂ ਨੂੰ ਸਖ਼ਤ ਟੱਕਰ ਦੇਣ ਲਈ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸਮੇਤ, ਭਾਜਪਾ ਅਤੇ ਸੰਯੁਕਤ ਸਮਾਜ ਮੋਰਚਾ ਵੀ ਚੋਣ ਮੈਦਾਨ ਵਿੱਚ ਸਨ ਤੇ ਬਾਜ਼ੀ ਆਮ ਆਦਮੀ ਪਾਰਟੀ ਨੇ ਮਾਰ ਲਈ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਫਿਰੋਜ਼ਪੁਰ ਦਿਹਾਤੀ ਤੋਂ 'ਆਪ' ਉਮੀਦਵਾਰ ਰਜਨੀਸ਼ ਦਹੀਆ ਦੀ ਵੱਡੀ ਜਿੱਤ


Harnek Seechewal

Content Editor

Related News