''ਆਮ ਆਦਮੀ ਪਾਰਟੀ'' ਦੇ ਵਿਧਾਇਕ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Thursday, Jan 14, 2021 - 04:15 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਲੱਗਣ ਵਾਲੇ ਇਤਿਹਾਸਿਕ ਜੋੜ ਮੇਲੇ ਮਾਘੀ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ-7 'ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ 40 ਮੁਕਤਿਆਂ ਦੀ ਸ਼ਹਾਦਤ ਨੂੰ ਉਹ ਨਮਨ ਕਰਨ ਆਏ ਹਨ।

ਸੁਪਰੀਮ ਕੋਰਟ ਦੇ ਚਾਰ ਮੈਂਬਰੀ ਕਮੇਟੀ ਦੇ ਸੁਝਾਅ ਸਬੰਧੀ ਸੰਧਵਾ ਨੇ ਕਿਹਾ ਕਿ ਕਾਨੂੰਨ ਲੋਕ ਸਭਾ, ਰਾਜ ਸਭਾ 'ਚ ਬਣਨੇ ਹੁੰਦੇ ਹਨ ਅਤੇ ਉਨ੍ਹਾਂ ਕਾਨੂੰਨਾਂ ਦੀ ਰਾਖੀ ਮਾਣਯੋਗ ਅਦਾਲਤਾਂ ਨੇ ਕਰਵਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਾਨੂੰਨ ਰੱਦ ਕਰਨ ਦੀ ਅਪੀਲ ਪ੍ਰਧਾਨ ਮੰਤਰੀ ਨੂੰ ਕੀਤੀ ਅਤੇ ਮਾਣਯੋਗ ਅਦਾਲਤ 'ਚ ਕਿਸਾਨ ਗਏ ਹੀ ਨਹੀਂ ਤਾਂ ਇਹ ਕਮੇਟੀ ਕਿਵੇਂ ਸਵੀਕਾਰ ਹੋ ਸਕਦੀ ਹੈ। ਉਨ੍ਹਾਂ 26 ਜਨਵਰੀ ਦੇ ਟਰੈਕਟਰ ਮਾਰਚ 'ਚ ਸਭ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕਾ ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜਗਦੇਵ ਸਿੰਘ ਬਾਂਮ ਜ਼ਿਲ੍ਹਾ ਪ੍ਰਧਾਨ, ਗੁਰਤੇਜ ਸਿੰਘ ਫਰੀਦਕੋਟ, ਜਗਦੀਪ ਸਿੰਘ ਕਾਕਾ ਬਰਾੜ, ਜਗਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ।
 


Babita

Content Editor

Related News