''ਆਪ'' ਦੇ 17 ਲੋਕਾਂ ਨੇ ਪਾਰਟੀ ਛੱਡੀ
Wednesday, Mar 20, 2019 - 11:28 AM (IST)

ਚੰਡੀਗੜ੍ਹ (ਰਾਏ) : ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਨੂੰ ਮੰਗਲਵਾਰ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ 17 ਲੋਕਾਂ ਨੇ ਪਾਰਟੀ ਨੂੰ ਛੱਡ ਦਿੱਤਾ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਪਾਰਟੀ ਦੇ 6 ਆਗੂਆਂ ਨੇ ਪਾਰਟੀ ਉਮੀਦਵਾਰ ਦੇ ਤਾਨਾਸ਼ਾਹੀ ਰਵੱਈਏ ਤੋਂ ਖਫਾ ਹੋ ਕੇ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ। 'ਆਪ' ਤੋਂ ਵੱਖ ਹੋਣ ਵਾਲਿਆਂ 'ਚ ਅੰਕਿਤ ਨੌਟਿਆਲ ਪ੍ਰਧਾਨ ਯੂਥ ਵਿੰਗ (ਦੱਖਣ), ਬਲਵਿੰਦਰ ਸਿੰਘ, ਦੀਪਕ ਸ਼ਰਮਾ, ਕਮਲ, ਅਨੁਜ ਦੇ ਨਾਲ ਜਗਜੀਤ ਸਿੰਘ ਪ੍ਰਧਾਨ ਵਾਰਡ ਨੰਬਰ 22, ਇੰਦਰ ਕੁਮਾਰ ਜਨਰਲ ਸਕੱਤਰ ਵਾਰਡ ਨੰਬਰ 22, ਮਨਦੀਪ ਸਿੰਘ, ਸਤਿੰਦਰ ਸਿੰਘ, ਗੁਰਸ਼ਰਨ ਸਿੰਘ, ਅਮਨਦੀਪ, ਅੰਕੁਰ ਗੁਪਤਾ ਤੇ ਆਸ਼ਾ ਪ੍ਰਵੀਨ ਸ਼ਾਮਲ ਸਨ। ਇਸ ਤੋਂ ਇਲਾਵਾ ਅਨੇਕਾਂ ਮਹਿਲਾ ਆਗੂਆਂ ਨੇ ਵੀ 'ਆਪ' ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ 'ਚ ਪ੍ਰਧਾਨ ਮਹਿਲਾ ਵਿੰਗ ਵਾਰਡ ਨੰਬਰ 22, ਨੀਤੂ ਪੁੰਨ, ਵਾਰਡ ਨੰਬਰ 22 ਦੀ ਸਕੱਤਰ ਕੰਚਨ ਬਾਲਾ ਤੇ ਮੰਜੂ ਸ਼ਰਮਾ ਆਦਿ ਨੇ ਕਈ ਸਮਾਜ ਸੇਵੀਆਂ ਨਾਲ ਅਸਤੀਫੇ ਸੌਂਪੇ।