ਹਰਪਾਲ ਚੀਮਾ ਦਾ ਕੈਪਟਨ ''ਤੇ ਨਿਸ਼ਾਨਾ, ਕਿਹਾ-ਮੁੱਖ ਮੰਤਰੀ ਛੱਡਣ ਆਪਣਾ ਹੰਕਾਰ
Thursday, Aug 13, 2020 - 10:22 AM (IST)
ਜਲੰਧਰ (ਜ.ਬ.)— ਦੇਸ਼ ਭਰ 'ਚ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਕਾਫ਼ੀ ਚਿੰਤਾ ਹੈ । ਪੰਜਾਬ 'ਚ ਜਿਸ ਤਰ੍ਹਾਂ ਨਾਲ ਹਾਲਾਤ ਖਰਾਬ ਹੋ ਰਹੇ ਹਨ ਉਸ ਤੋਂ ਸਾਫ ਹੈ ਕਿ ਪੰਜਾਬ ਸਰਕਾਰ ਕੋਰੋਨਾ ਦੀ ਰੋਕਥਾਮ ਕਰਨ 'ਚ ਫੇਲ ਸਾਬਤ ਹੋ ਰਹੀ ਹੈ ਪਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਿੱਲੀ ਮਾਡਲ ਨੂੰ ਅਪਨਾਉਣ ਤੋਂ ਇਨਕਾਰ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਦੇ ਇਲਾਵਾ ਹਰਪਾਲ ਚੀਮਾ ਨੇ ਕੈਪਟਮ ਅਮਰਿੰਦਰ ਸਿੰਘ ਨੂੰ ਹੰਕਾਰ ਛੱਡਣ ਦੀ ਗੱਲ ਕਹੀ।
ਇਹ ਵੀ ਪੜ੍ਹੋ; ਕਪੂਰਥਲਾ: 8 ਮਹੀਨੇ ਪਹਿਲਾਂ ਹੋਈ 'ਲਵ ਮੈਰਿਜ' ਦਾ ਖ਼ੌਫਨਾਕ ਅੰਤ, ਵਿਆਹੁਤਾ ਨੇ ਦਿੱਤੀ ਜਾਨ
ਚੀਮਾ ਨੇ ਕਿਹਾ ਕਿ ਦਿੱਲੀ 'ਚ ਇਕਦਮ ਕੋਰੋਨਾ ਦੇ ਕੇਸ ਵਧੇ ਸਨ ਪਰ ਕੇਜਰੀਵਾਲ ਸਰਕਾਰ ਦੀ ਹਿੰਮਤ ਨਾਲ ਇਨ੍ਹਾਂ ਕੇਸਾਂ 'ਚ ਭਾਰੀ ਘਾਟ ਆਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਟੈਸਟਿੰਗ ਵਧਾਈ ਗਈ, ਘਰ-ਘਰ ਆਕਸਮੀਟਰ ਪਹੁੰਚਾਏ ਗਏ। ਹੋਮ ਕੁਆਰੰਟਾਈਨ ਵਧਾਈ ਗਈ, ਲੋਕਾਂ ਦੇ ਘਰਾਂ ਤਕ ਮੈਡੀਕਲ ਟੀਮਾਂ ਅਤੇ ਸਹੂਲਤਾਂ ਪਹੁੰਚਾਈਆਂ ਗਈਆਂ ਪਰ ਪੰਜਾਬ ਦੇ ਲੋਕ ਹਸਪਤਾਲਾਂ, ਇਕਾਂਤਵਾਸ ਕੇਂਦਰਾਂ ਤੋਂ ਭੱਜ ਰਹੇ ਹਨ। ਇਸ ਤੋਂ ਸਾਫ ਹੈ ਕਿ ਪੰਜਾਬ 'ਚ ਮੈਡੀਕਲ ਪ੍ਰਬੰਧ ਬੁਰੀ ਤਰ੍ਹਾਂ ਫੇਲ ਹਨ।
ਸੁਖਬੀਰ ਨੂੰ ਕੈਪਟਨ ਦਾ ਭਤੀਜਾ ਦੱਸਦੇ ਹੋਏ ਚੀਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਮਾਫੀਆ ਰਾਜ ਨਾਲ ਪੰਜਾਬ ਨੂੰ ਲੁੱਟਿਆ ਹੁਣ ਕੈਪਟਨ ਵੀ ਉਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਤਾਲਾਬੰਦੀ ਦੌਰਾਨ ਜਿਸ ਤਰ੍ਹਾਂ ਸ਼ਰਾਬ ਦੀ ਕਾਲਾਬਾਜ਼ਾਰੀ ਹੋਈ, ਉਸ ਨੇ ਸਾਫ ਕਰ ਦਿੱਤਾ ਹੈ ਕਿ ਖੁਦ ਸਰਕਾਰ ਹੀ ਪੰਜਾਬ ਨੂੰ ਲੁੱਟ ਰਹੀ ਹੈ। ਇਸ ਮੌਕੇ ਡਾ. ਸ਼ਿਵਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਕਰਤਾਰ ਸਿੰਘ ਪਹਿਲਵਾਨ, ਰਾਜਵਿੰਦਰ ਕੌਰ, ਐਡ. ਕਸ਼ਮੀਰ ਸਿੰਘ, ਲਖਵੀਰ ਸਿੰਘ, ਸੰਨੀ ਖੁਰਾਣਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ