ਲੋਕਾਂ ਦੀਆਂ ਇਛਾਵਾਂ ਮੁਤਾਬਕ ਖੁਦ ਨੂੰ ਸਾਬਤ ਕਰਨਾ ਆਮ ਆਦਮੀ ਪਾਰਟੀ ਲਈ ਹੋਵੇਗੀ ਵੱਡੀ ਚੁਣੌਤੀ
Wednesday, Mar 09, 2022 - 11:22 AM (IST)
ਅੰਮ੍ਰਿਤਸਰ (ਜਗ ਬਾਣੀ ਟੀਮ)- ਪੰਜਾਬ ’ਚ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਸਭ ਸਿਆਸੀ ਪਾਰਟੀਆਂ ਦਾ ਭਵਿੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਲਾਕ ਹੋ ਗਿਆ ਸੀ। 10 ਮਾਰਚ ਨੂੰ ਇਹ ਲਾਕ ਖੁਲ੍ਹੇਗਾ ਅਤੇ ਨਤੀਜੇ ਸਾਹਮਣੇ ਆਉਣਗੇ ਪਰ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਾਲ ਭਰੇ ਐਗਜ਼ਿਟ ਪੋਲ ਸਾਹਮਣੇ ਆਏ ਹਨ, ਉਨ੍ਹਾਂ ’ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਸੁਬੇ ’ਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ ਪਰ ਕੁਝ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਜਕੜੀ ਨਜ਼ਰ ਆਏਗੀ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ
ਪੰਜਾਬ ’ਚ ਅਜੇ ਤੱਕ ਸਿਆਸੀ ਪਾਰਟੀਆਂ ਇਕ-ਦੂਜੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦੀਆਂ ਰਹੀਆਂ ਹਨ ਪਰ ਸਰਕਾਰ ’ਚ ਆਉਣ ਪਿਛੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜੇ ਆਮ ਆਦਮੀ ਪਾਰਟੀ ਪੰਜਾਬ ’ਚ ਇਸੇ ਤਰ੍ਹਾਂ ਦੀ ਸਿਆਸਤ ਕਰਦੀ ਹੈ ਤਾਂ ਉਹ ਵਿਵਾਦਾਂ ’ਚ ਘਿਰੇਗੀ ਪਰ ਜੇ ਇਨ੍ਹਾਂ ਮੁੱਦਿਆ ਨੂੰ ਲਾਂਭੇ ਕਰ ਕੇ ਆਪਣਾ ਧਿਆਨ ਵਿਕਾਸ ਕਾਰਜਾਂ ’ਤ ਲਾਉਂਦੀ ਹੈ ਤਾਂ ਸਵਾਲਾਂ ਦੇ ਘੇਰੇ ’ਚ ਰਹੇਗੀ। ਜੇ ਪਾਰਟੀ ਸੱਤਾ ’ਚ ਆਉਣ ਪਿਛੋਂ ਬਦਲੇ ਦੀ ਭਾਵਨਾ ’ਤੇ ਚਲਦੀ ਹੈ ਅਤੇ ਵਿਰੋਧੀਆਂ ਵਿਰੁੱਧ ਮਾਮਲੇ ਦਰਜ ਕਰਦੀ ਹੈ ਤਾਂ ਆਮ ਲੋਕਾਂ ਦੀ ਨਜ਼ਰ ’ਚ ‘ਆਪ’ ਦਾ ਇਮੇਜ ਹੋਰਨਾਂ ਪਾਰਟੀਆਂ ਵਰਗਾ ਹੋ ਜਾਏਗਾ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਜੇ ਇਹ ਪਾਰਟੀ ਲੋੜ ਮੁਤਾਬਕ ਵਿਰੋਧੀਆਂ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਸੂਬੇ ’ਚ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪੰਜਾਬ ਦੀ ਸੱਤਾ ’ਚ ਆਉਣਾ ਜੇ ਪਾਰਟੀ ਦਾ ਇਕੋ-ਇਕ ਮਨੋਰਥ ਸੀ ਤਾਂ ਆਉਣ ਵਾਲੇ ਦੌਰ ’ਚ ਖੁਦ ਨੂੰ ਸਥਾਪਤ ਕਰਨ ਲਈ ਪਾਰਟੀ ਨੂੰ ਸੋਚ-ਸਮਝ ਕੇ ਕਦਮ ਚੁਕਣੇ ਹੋਣਗੇ। ਉਂਝ ਵੀ ਵਿਧਾਨ ਸਭਾ ਚੋਣਾਂ ਪਿਛੋਂ ਪੰਜਾਬ ’ਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਹੋਣੀਆਂ ਹਨ। ਜੇ ਉਕਤ ਚੋਣਾਂ ’ਚ ‘ਆਪ’ ਮਜਬੂਤੀ ਨਾਲ ਨਾ ਉਤਰੀ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਉਂਝ ਵੀ ਆਉਣ ਵਾਲੇ ਦੌਰ ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵੀ ਪਾਰਟੀ ਲਈ ਵੱਡੀ ਚੁਣੌਤੀ ਹਨ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਆਉਣ ਵਾਲੀਆਂ ਚੋਣਾਂ ਵੀ ਇਕ ਚੁਣੌਤੀ
ਪੰਜਾਬ ਤੋਂ ਬਾਅਦ ਹੁਣ ਹਿਮਾਚਲ ਅਤੇ ਗੁਜਰਾਤ ’ਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ‘ਆਪ’ ਦੀ ਕੋਸ਼ਿਸ਼ ਹੋਵੇਗੀ ਕਿ ਉਹ ਦੋਹਾਂ ਸੂਬਿਆਂ ’ਚ ਸਰਕਾਰ ਬਣਾਉਣ ਲਈ ਮੈਦਾਨ ’ਚ ਉਤਰੇ। ਖੁਦ ਨੂੰ ਕੁਝ ਕਰ ਕੇ ਵਿਖਾਉਣ ਲਈ ਪਾਰਟੀ ਕੋਲ ਅਜੇ ਸਮਾਂ ਹੈ। ਦਿੱਲੀ ’ਚ ਕਿਸੇ ਵੀ ਸਰਕਾਰ ਕੋਲ ਵਧੇਰੇ ਅਧਿਕਾਰ ਨਹੀਂ ਹੁੰਦੇ ਪਰ ਜੇ ਪੰਜਾਬ ’ਚ ‘ਆਪ’ ਵਧੀਆ ਕੰਮ ਕਰਦੀ ਹੈ ਤਾਂ ਹੋਰਨਾਂ ਸੂਬਿਆਂ ਦੀਆਂ ਚੋਣਾਂ ’ਚ ਉਸ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਵਧੀਆ ਮੌਕਾ ਮਿਲ ਸਕਦਾ ਹੈ। ਪੰਜਾਬ ’ਚ ਸਰਕਾਰ ਬਣਾਉਣ ਪਿਛੋਂ ਪਾਰਟੀ ਕੋਲ ਕੋਈ ਅਜਿਹਾ ਬਹਾਨਾ ਨਹੀਂ ਹੋਵੇਗਾ, ਜਿਸ ’ਚ ਉਹ ਇਹ ਕਹਿ ਸਕੇ ਕਿ ਪੁਲਸ ਅਤੇ ਪ੍ਰਸ਼ਾਸਨ ਉਸ ਅਧੀਨ ਨਾ ਹੋ ਸਕਣ ਕਾਰਨ ਉਹ ਕੰਮ ਨਹੀਂ ਕਰ ਸਕੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਬਦਲਣਾ ਹੋਵੇਗਾ ਰੁਝਾਨ
ਪੰਜਾਬ ’ਚ ਸੱਤਾ ’ਚ ਆਉਣ ਪਿਛੋਂ ‘ਆਪ’ ਲਈ ਇਕ ਹੋਰ ਵੱਡੀ ਚੁਣੌਤੀ ਹੋਵੇਗੀ। ਉਹ ਇਹ ਕਿ ਉਸ ਨੂੰ ਭਾਈ-ਭਤੀਜਾਵਾਦ ਤੋਂ ਦੂਰ ਰਹਿਣਾ ਹੋਵੇਗਾ। ਪੰਜਾਬ ’ਚ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਹਨ, ਸਭ ’ਚ ਰਿਸ਼ਤੇਦਾਰਾਂ ਅਤੇ ਨੇੜਲੇ ਲੋਕਾਂ ਨੂੰ ਠੇਕੇ ਦਿਵਾਉਣ ਅਤੇ ਹੋਰ ਲਾਭ ਪਹੁੰਚਾਉਣ ਦਾ ਸਿਲਸਿਲਾ ਚਲਦਾ ਰਿਹਾ ਹੈ। ਇਥੋਂ ਤੱਕ ਕੇ ਚੇਅਰਮੈਨ ਬਣਾਉਣ ਅਤੇ ਟਿਕਟਾਂ ਦਿਵਾਉਣ ਲਈ ਪੰਜਾਬ ਦੀ ਸਿਆਸਤ ’ਚ ਜ਼ੋਰ ਅਜ਼ਮਾਈ ਹੁੰਦੀ ਰਹੀ ਹੈ। ‘ਆਪ’ ਜੇ ਸੱਤਾ ’ਚ ਆਉਂਦੀ ਹੈ ਤਾਂ ਉਸ ਨੂੰ ਇਹ ਰੁਝਾਨ ਬਦਲਣਾ ਪਏਗਾ ਅਤੇ ਜੇ ਉਹ ਇਹ ਸਭ ਕੁਝ ਕਰਨ ’ਚ ਸਫਲ ਰਹਿੰਦੀ ਹੈ ਤਾਂ ਆਉਣ ਵਾਲੇ ਕਈ ਸਾਲਾਂ ਤੱਕ ਪੰਜਾਬ ਦੇ ਲੋਕਾਂ ਦੇ ਮਨ ’ਚ ਕੋਈ ਹੋਰ ਪਾਰਟੀ ਘਰ ਨਹੀਂ ਕਰ ਸਕੇਗੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ