ਵਿਧਾਨ ਸਭਾ ''ਚ ਸਮਰਥਨ ਕਰਨ ਤੋਂ ਬਾਅਦ ਕੈਪਟਨ ਦੇ ਖੇਤੀ ਬਿੱਲਾਂ ''ਤੇ ''ਆਪ'' ਦਾ ਯੂ-ਟਰਨ

Wednesday, Oct 21, 2020 - 06:10 PM (IST)

ਵਿਧਾਨ ਸਭਾ ''ਚ ਸਮਰਥਨ ਕਰਨ ਤੋਂ ਬਾਅਦ ਕੈਪਟਨ ਦੇ ਖੇਤੀ ਬਿੱਲਾਂ ''ਤੇ ''ਆਪ'' ਦਾ ਯੂ-ਟਰਨ

ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਦੇ ਮਨਸੂਬਿਆਂ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਨ ਨੇ ਕਿਹਾ ਕਿ ਅਜੇ ਤਾਂ ਲੜਾਈ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਅਸਲ ਵਿਚ ਕੈਪਟਨ ਕਿਸਾਨਾਂ ਦੇ ਰਾਖੇ ਹਨ ਤਾਂ ਐੱਮ. ਐੱਸ. ਪੀ. ਦਾ ਬਿੱਲ ਵਿਧਾਨ ਸਭਾ ਵਿਚ ਕਿਉਂ ਨਹੀਂ ਲੈ ਕੇ ਆਉਂਦੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਖ ਰਹੀ ਹੈ ਕਿ ਐੱਮ. ਐੱਸ. ਪੀ. ਤੋਂ ਘੱਟ ਜੇ ਕੋਈ ਫ਼ਸਲ ਖਰੀਦਦਾ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ ਪਰ ਜੇ ਕੇਂਦਰ ਐੱਮ. ਐੱਸ. ਪੀ. ਤੋਂ ਮੁਨਕਰ ਹੋ ਜਾਵੇ ਜਾਂ ਆਖ ਦੇਣ ਕਿ ਸਾਨੂੰ ਇੰਨੀ ਫ਼ਸਲ ਚਾਹੀਦੀ ਹੈ ਫਿਰ ਕਿਸਾਨ ਕਿੱਥੇ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐੱਮ. ਐੱਸ. ਪੀ. ਦਾ ਬਿੱਲ ਲੈ ਕੇ ਆਵੇ ਅਤੇ ਉਸ ਵਿਚ ਸਾਫ ਕਰੇ ਕਿ ਜੇਕਰ ਕੇਂਦਰ ਫ਼ਸਲ ਨਹੀਂ ਚੁੱਕਦਾ ਜਾਂ ਫਿਰ ਫ਼ਸਲ ਬਚ ਜਾਂਦੀ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਚੁੱਕੇਗੀ।

ਇਹ ਵੀ ਪੜ੍ਹੋ :  ਵਿਧਾਨ ਸਭਾ 'ਚ ਗੂੰਜਿਆ ਸਿੱਧੂ ਦਾ ਚਪੇੜ ਵਾਲਾ ਬਿਆਨ, ਮੰਤਰੀਆਂ ਤੇ ਵਿਧਾਇਕਾਂ ਨੇ ਥਾਪੜੇ ਮੇਜ

ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਮਾਲਵੇ ਵਿਚ ਕਪਾਹ ਅਤੇ ਨਰਮਾ ਰੁੱਲ ਰਿਹਾ ਹੈ ਕੀ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਕਿਸਾਨ ਨਹੀਂ ਸਮਝਦੀ ਹੈ। ਲਿਹਾਜ਼ਾ ਕੈਪਟਨ ਅਮਰਿੰਦਰ ਸਿੰਘ ਅੱਖਾਂ 'ਚ ਘੱਟਾ ਪਾਉਣ ਦੀ ਬਜਾਏ ਕਿਸਾਨਾਂ ਦੇ ਹੱਕ ਵਿਚ ਸਹੀ ਫ਼ੈਸਲਾ ਲੈਣ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੋਦੀ ਸਰਕਾਰ ਨਾਲ ਮਿਲ ਕੇ ਡਰਾਮਾ ਖੇਡਿਆ ਹੈ, ਇਸ ਲਈ ਮੁੱਖ ਮੰਤਰੀ ਨੇ ਕੱਲ ਕਿਸਾਨਾਂ ਨੂੰ ਧਰਨੇ ਚੱਕਣ ਲਈ ਆਖਿਆ ਹੈ।

ਇਹ ਵੀ ਪੜ੍ਹੋ :  ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਮਹਿਕਮੇ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਦੇ ਬਿੱਲਾਂ ਨੂੰ ਪੰਜਾਬ, ਪੰਜਾਬੀਅਤ ਨਾਲ ਧੋਖਾ ਦੱਸਦਿਆਂ ਆਖਿਆ ਕਿ ਮਾਹਰਾਂ ਦੀ ਰਾਇ ਤੋਂ ਬਾਅਦ ਪਤਾ ਲੱਗਾ ਹੈ ਕਿ ਇਨ੍ਹਾਂ ਕਾਨੂੰਨਾਂ ਵਿਚ ਵੱਡੀਆਂ ਘਾਟਾਂ ਹਨ ਅਤੇ ਇਸ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਚੀਮਾ ਨੇ ਕਿਹਾ ਕਿ ਕੱਲ੍ਹ ਸਿਰਫ 'ਆਪ' ਵਲੋਂ ਇਹੀ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸਾਰੀਆਂ ਧਿਰਾਂ ਇਕ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਅਤੇ ਸਪੀਕਰ ਵਲੋਂ ਆਮ ਆਦਮੀ ਪਾਰਟੀ ਦੀ ਆਵਾਜ਼ ਦਬਾਈ ਗਈ ਹੈ। ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਵਿਰੋਧੀ ਧਿਰ ਦੇ ਆਗੂਆਂ ਨੂੰ ਬੋਲਣ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ :  ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਅਸੀਂ ਐੱਮ. ਐੱਸ. ਪੀ. ਦਾ ਮੁੱਦਾ ਕੈਪਟਨ ਸਾਹਮਣੇ ਚੁੱਕਣਾ ਚਾਹੁੰਦੇ ਸਨ ਪਰ ਸਾਨੂੰ ਬੋਲਣ ਹੀ ਨਹੀਂ ਦਿੱਤਾ ਗਿਆ ਜਦਕਿ ਵਿਧਾਨ ਸਭਾ ਦੇ ਸਪੀਕਰ ਸਦਨ ਵਿਚ ਕਾਂਗਰਸ ਦੇ ਬੁਲਾਰੇ ਬਣ ਕੇ ਕੰਮ ਕਰ ਰਹੇ ਹਨ। 'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਨ ਵਿਚ ਚੋਰ ਹੈ ਇਸੇ ਲਈ ਫ਼ਸਲ 'ਤੇ ਐੱਮ. ਐੱਸ. ਪੀ. ਨਹੀਂ ਦਿੱਤੀ ਜਾ ਰਹੀ ਹੈ। ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਪੈਸੇ ਦੀ ਘਾਟ ਹੈ ਤਾਂ ਸਰਕਾਰ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਬਿਜਲੀ ਮਾਫੀਆ ਨੂੰ ਬੰਦ ਕਰ ਦੇਵੇ ਤਾਂ 25-30 ਹਜ਼ਾਰ ਕਰੋੜ ਤਾਂ ਉਂਝ ਹੀ ਆ ਜਾਵੇਗਾ।

ਇਹ ਵੀ ਪੜ੍ਹੋ :  ਕੈਪਟਨ ਨੇ ਰਾਹ ਦਿਖਾਇਆ, ਗੇਂਦ ਹੁਣ ਆਮ ਆਦਮੀ ਪਾਰਟੀ ਦੇ ਪਾਲੇ 'ਚ : ਜਾਖੜ


author

Gurminder Singh

Content Editor

Related News