''ਆਪ'' ਵੱਲੋਂ ਜ਼ਿਲਾ ਕਚਹਿਰੀਆਂ ਦੇ ਅੱਗੇ 18 ਤੋਂ ਅਣਮਿੱਥੇ ਸਮੇਂ ਲਈ ਰੋਸ ਧਰਨਾ ਦੇਣ ਦਾ ਐਲਾਨ
Saturday, Dec 16, 2017 - 10:54 AM (IST)

ਮਾਨਸਾ (ਜੱਸਲ)-ਆਮ ਆਦਮੀ ਪਾਰਟੀ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਉਭਾਰੇ ਗਏ ਮਸਲਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਵਿਰੋਧ 'ਚ 'ਆਪ' ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਅਗਵਾਈ 'ਚ ਜ਼ਿਲਾ ਕਚਹਿਰੀਆਂ ਦੇ ਅੱਗੇ 18 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਰੋਸ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਤੋਂ ਕੋਰਟ ਕੰਪਲੈਕਸ ਤੱਕ ਸੜਕ ਬਣਾਉਣ ਲਈ, ਮਾਨਸਾ ਸ਼ਹਿਰ ਦੇ ਸਕੂਲਾਂ ਅੱਗੇ ਲੱਗੇ ਕੂੜੇ ਦੇ ਢੇਰਾਂ ਨੂੰ ਪੱਕੇ ਤੌਰ 'ਤੇ ਚੁਕਾਉਣ ਸਬੰਧੀ, ਮਾਨਸਾ ਸ਼ਹਿਰ ਵਿਚ ਪੈਂਦੇ ਛੱਪੜਾਂ ਨੂੰ ਬਚਾਉਣ ਸਬੰਧੀ, ਅੰਡਰਬ੍ਰਿਜ ਦੀ ਮੁਰੰਮਤ ਸਬੰਧੀ, ਆਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ, ਤਿੰਨ ਕੋਣੀ ਉਪਰ ਬੰਦ ਪਈਆਂ ਟ੍ਰੈਫਿਕ ਲਾਈਟਾਂ ਨੂੰ ਚਾਲੂ ਕਰਵਾਉਣ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਅਤੇ ਮਿਲ ਕੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਕਾਰਨ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ। ਇਸ ਮੌਕੇ ਅਸ਼ੋਕ ਬਾਂਸਲ, ਕ੍ਰਿਸ਼ਨ ਸਿੰਗਲਾ, ਰਾਕੇਸ਼ ਨਾਰੰਗ, ਕ੍ਰਿਸ਼ਨ ਮਿੱਤਲ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਚਹਿਲ, ਕਰਤਿੰਦਰ ਸਿੰਘ ਹਾਜ਼ਰ ਸਨ।