ਆਮ ਆਦਮੀ ਪਾਰਟੀ ਦਾ ਮਾਝੇ ’ਚ ਕੋਈ ਵਜੂਦ ਨਹੀਂ : ਪ੍ਰਤਾਪ ਸਿੰਘ ਬਾਜਵਾ

Wednesday, Sep 01, 2021 - 01:19 PM (IST)

ਆਮ ਆਦਮੀ ਪਾਰਟੀ ਦਾ ਮਾਝੇ ’ਚ ਕੋਈ ਵਜੂਦ ਨਹੀਂ : ਪ੍ਰਤਾਪ ਸਿੰਘ ਬਾਜਵਾ

ਗੁਰਦਾਸਪੁਰ (ਸਰਬਜੀਤ)- ਗੁਰਦਾਸਪੁਰ ਦੀ ਫੇਰੀ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮਾਝੇ ਵਿੱਚ ਕੋਈ ਵਜੂਦ ਨਹੀਂ। ਇਨ੍ਹਾਂ ਦਾ ਹੈਡ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਪੰਜਾਬ ਵਿੱਚੋਂ ਅਕਾਲੀ ਦਲ ’ਚ ਕਈ ਹਾਰ ਚੁੱਕੇ ਉਮੀਦਵਾਰਾਂ ਨੂੰ ਮੁੜ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਿਹਾ ਹੈ। ਜਿੰਨਾਂ ਲੋਕਾਂ ਨੇ ਸਾਰੀ ਉਮਰ ਇੱਕ ਪਾਰਟੀ ’ਚ ਲੰਘਾਈ ਹੈ, ਜੇ ਉਹ ਲੋਕਪ੍ਰਿਅ ਹਾਸਲ ਨਹੀਂ ਕਰ ਸਕੇ ਤਾਂ ਆਮ ਆਦਮੀ ਪਾਰਟੀ ਦੀ ਤਾਂ ਕੋਈ ਲੋਕਾਂ ਵਿੱਚ ਲੋਕਪ੍ਰਿਅਤਾ ਨਹੀਂ ਹੈ। ਲੋਕ ਕਿਵੇਂ ਅਜਿਹੇ ਵਰਕਰਾਂ ਦਾ ਸਾਥ ਦੇਣਗੇ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)

ਉਨ੍ਹਾਂ ਕਿਹਾ ਕਿ ਮੇਰੇ ਦੇਖਣ ਵਿੱਚ ਆਇਆ ਹੈ ਕਿ ਗੁਰਦਾਸਪੁਰ ਵਿੱਚ 6 ਲੋਕ ਸੰਭਾਵਿਕ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਮੈਦਾਨ ਵਿੱਚ ਨਿੱਤਰੇ ਹਨ। ਜਿਨ੍ਹਾਂ ਦਾ ਪਿਛੋਕੜ ਕਿਸੇ ਦਾ ਅਕਾਲੀ ਅਤੇ ਹੋਰਨਾਂ ਦਾ ਸਿਆਸੀ ਆਧਾਰ ਕੋਈ ਨਹੀਂ ਹੈ। ਅੱਜ ਦੇ ਲੋਕ ਸੂਬੇ ਦੀ ਪੁਰਾਣੀ ਪਾਰਟੀ ਕਾਂਗਰਸ ਦੇ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਅਕਾਲੀ ਦਲ ਜਿਸਨੇ 10 ਸਾਲ ਲੋਕਾਂ ਨੂੰ ਨਸ਼ੇ ਦੀ ਲਾਹਨਤ ਵਿੱਚ ਦਬਾਅ ਕੇ ਕਈ ਘਰ ਬਰਬਾਦ ਕੀਤੇ ਹਨ, ਉਸ ਤੋਂ ਵੀ ਘਿਰਨਾ ਕਰਦੇ ਹਨ। ਇਸ ਲਈ ਜੇਕਰ ਕਿਸੇ ਇੱਕ ਨੂੰ ਆਮ ਆਦਮੀ ਦੀ ਟਿਕਟ ਮਿਲਦੀ ਹੈ ਤਾਂ ਬਾਕੀ 5 ਵਿਅਕਤੀ ਇਸ ਸੰਭਾਵਿਕ ਤੌਰ ’ਤੇ ਪਾਰਟੀ ਛੱਡ ਜਾਣਗੇ ਅਤੇ ਮੁੜ ਕਾਂਗਰਸ ਵਿੱਚ ਜੁਆਇਨ ਹੋਣਗੇ, ਜਿਸ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ -  ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)


author

rajwinder kaur

Content Editor

Related News