ਆਮ ਆਦਮੀ ਪਾਰਟੀ ਨੇ ਸਰਕਲ ਪ੍ਰਧਾਨ ਕੀਤੇ ਨਿਯੁਕਤ

Friday, Nov 13, 2020 - 05:57 PM (IST)

ਆਮ ਆਦਮੀ ਪਾਰਟੀ ਨੇ ਸਰਕਲ ਪ੍ਰਧਾਨ ਕੀਤੇ ਨਿਯੁਕਤ

ਬੇਗੋਵਾਲ/ਨਡਾਲਾ (ਰਜਿੰਦਰ) : ਆਮ ਆਦਮੀ ਪਾਰਟੀ ਵਲੋਂ ਹਲਕਾ ਭੁਲੱਥ ਦੇ ਚਾਰ ਸਰਕਲਾਂ ਨਡਾਲਾ, ਭੁਲੱਥ, ਬੇਗੋਵਾਲ ਤੇ ਢਿਲਵਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਹ ਨਿਯੁਕਤੀਆਂ ਕਰਦਿਆਂ ਪੰਜਾਬ ਹਾਈਕਮਾਨ ਨੇ ਤਜਿੰਦਰ ਸਿੰਘ ਰਿੰਪੀ ਨੂੰ ਬੇਗੋਵਾਲ, ਸੂਰਤ ਸਿੰਘ ਨੂੰ ਭੁਲੱਥ, ਨਵਦੀਪ ਸਿੰਘ ਐਂਡੀ ਨੂੰ ਨਡਾਲਾ ਅਤੇ ਕੁਲਦੀਪ ਪਾਠਕ ਨੂੰ ਢਿਲਵਾਂ ਜ਼ੋਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

ਹਲਕਾ ਭੁਲੱਥ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਲੁਬਾਣਾ ਨੇ ਆਖਿਆ ਕਿ ਹਲਕਾ ਭੁਲੱਥ ਵਿਚ ਪਾਰਟੀ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਪਿੰਡਾਂ ਵਿਚ ਯੂਨਿਟ ਬਣਾਏ ਜਾਣਗੇ। ਉਨ੍ਹਾਂ ਆਖਿਆ ਕਿ ਦੇਸ਼ ਭਰ ਵਿਚ ਕਿਸਾਨਾਂ ਦੇ ਹੱਕ ਵਿਚ ਅੰਦੋਲਨ ਪੂਰੀ ਤਰ੍ਹਾਂ ਭਖ ਚੁੱਕਾ ਹੈ। ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਵਲੰਟੀਅਰ ਕਿਸਾਨਾਂ ਦੇ ਹਰੇਕ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਲੈਣਗੇ। ਜੇਕਰ ਦੇਸ਼ ਦਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਖੁਸ਼ਹਾਲ ਹੋਵੇਗਾ। ਇਸ ਮੌਕੇ ਸਰਬਜੀਤ ਸਿੰਘ ਲੁਬਾਣਾ ਨੇ ਨਵੇਂ ਬਣੇ ਪ੍ਰਧਾਨਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਢਿਲਵਾਂ ਸਰਕਲ ਦੇ ਨਵੇਂ ਪ੍ਰਧਾਨ ਕੁਲਦੀਪ ਪਾਠਕ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।


author

Gurminder Singh

Content Editor

Related News