''84 ਸਮੇਂ ਅਮਰੀਕਾ ''ਚ ਪੋਨੀ ਕਰਕੇ ਘੁੰਮ ਰਿਹਾ ਸੀ ਸੁਖਬੀਰ : ਭਗਵੰਤ ਮਾਨ (ਵੀਡੀਓ)
Sunday, Dec 23, 2018 - 06:47 PM (IST)
ਸੰਗਰੂਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਇਕ ਵਾਰ ਫਿਰ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ ਬੋਲਿਆ ਹੈ। ਮਾਨ ਨੇ ਕਿਹਾ ਕਿ 1984 ਘਟਨਾਕ੍ਰਮ ਮੌਕੇ ਸੁਖਬੀਰ ਬਾਦਲ ਅਮਰੀਕਾ ਦੇ ਲੌਸ ਏਂਜਲਸ ਦੇ ਕਲੱਬਾਂ ਮੌਜ ਮਸਤੀ ਕਰ ਰਿਹਾ ਹੈ। ਜਿਸ ਸਮੇਂ ਭਾਰਤ 'ਚ ਸਿੱਖ ਕਤਲੇਆਮ ਹੋ ਰਿਹਾ ਸੀ, ਉਸ ਸਮੇਂ ਸੁਖਬੀਰ ਅਮਰੀਕਾ ਵਿਚ 'ਪੋਨੀ' ਕਰਕੇ ਘੁੰਮ ਰਿਹਾ ਸੀ ਅਤੇ ਜਦੋਂ ਮਾਹੌਲ ਠੀਕ ਹੋ ਗਿਆ ਤਾਂ ਸੁਖਬੀਰ ਨੂੰ ਵਾਪਸ ਬੁਲਾ ਲਿਆ ਗਿਆ। ਮਾਨ ਨੇ ਕਿਹਾ ਕਿ 1984 ਸਿੱਖ ਕਤਲੇਆਮ 'ਤੇ ਅਕਾਲੀ ਦਲ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਲੀਡਰ ਹਨ ਜੋ ਹਮੇਸ਼ਾ ਲੋਕਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਲਈ ਕਹਿੰਦੇ ਹਨ ਪਰ ਆਪ ਕਦੇ ਵੀ ਕੁਰਬਾਨੀ ਨਹੀਂ ਦਿੰਦੇ।
ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਨੇ ਅਮਰੀਕਾ 'ਚ ਕਿਹੜੀ ਪੜ੍ਹਾਈ ਕੀਤੀ, ਇਸ ਦਾ ਕਦੇ ਜ਼ਿਕਰ ਨਹੀਂ ਕੀਤਾ ਬਲਕਿ ਉਹ ਪੋਨੀ ਕਰਕੇ ਐੱਲ. ਏ. ਦੇ ਕਲੱਬਾਂ ਵਿਚ ਮੌਜ ਮਸਤੀ ਕਰ ਰਿਹਾ ਸੀ। ਮਾਨ ਨੇ ਕਿਹਾ ਕਿ 1984 ਦਾ ਕੇਸ ਲੜਨ ਵਾਲੀ ਜਗਦੀਸ਼ ਕੌਰ ਵੀ ਇਹ ਆਖ ਚੁੱਕੀ ਹੈ ਕਿ ਜੇਕਰ ਅਕਾਲੀ ਦਲ ਨੇ ਸਹੀ ਸਮੇਂ 'ਤੇ ਸਾਡਾ ਸਾਥ ਦਿੱਤਾ ਹੁੰਦਾ ਤਾਂ ਇਹ ਕੇਸ ਕਦੋਂ ਦਾ ਸਾਡੇ ਹੱਕ 'ਚ ਆ ਜਾਂਦਾ।