ਕਪੂਰਥਲਾ ''ਚ ਵੱਡੀ ਵਾਰਦਾਤ: ਮਾਮੂਲੀ ਤਕਰਾਰ ਦੇ ਚੱਲਦਿਆਂ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

10/31/2023 6:33:55 PM

ਕਪੂਰਥਲਾ (ਓਬਰਾਏ,ਨਿੱਝਰ)- ਥਾਣਾ ਸਦਰ ਕਪੂਰਥਲਾ ਅਧੀਨ ਆਉਂਦੇ ਜ਼ਿਲ੍ਹੇ ਦੇ ਵੱਡੇ ਪਿੰਡਾਂ 'ਚ ਸ਼ੁਮਾਰ ਪਿੰਡ ਸਿੱਧਵਾ ਦੋਨਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਪਣੇ ਘਰ ਦੇ ਨੇੜੇ ਬਣੀ ਪਾਰਕ ਕੋਲ ਬੈਠੇ ਪਿੰਡ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਲੋਕ ਆਪਣੇ ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ- ਲੰਡਨ ’ਚ 19 ਸਾਲਾ ਪੰਜਾਬੀ ਕੁੜੀ ਦਾ ਕਤਲ, ਚਾਕੂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਇਸ ਬਾਬਤ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਤਰਸੇਮ ਚੰਦ ਪੁੱਤਰ ਸੂਰਤ ਚੰਦ ਵਾਸੀ ਪਿੰਡ ਸਿੱਧਵਾ ਦੋਨਾਂ ਨੇ ਦੱਸਿਆ ਕਿ ਬੀਤੀ 30 ਅਕਤੂਬਰ ਨੂੰ ਸ਼ਾਮ ਕਰੀਬ 7:30 ਵਜੇ ਮੈਂ ਅਤੇ ਮੇਰਾ ਮੁੰਡਾ ਵਿਜੈ ਕੁਮਾਰ ਉਰਫ਼ ਚੀਕੂ ਅਤੇ ਉਸਦਾ ਦੋਸਤ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਿੱਧਵਾਂ ਦੋਨਾਂ ਆਪਣੇ ਪਿੰਡ ਦੀ ਘਰ ਦੇ ਨਜ਼ਦੀਕ ਬਣੀ ਪਾਰਕ ਕੋਲ ਖੜ੍ਹੇ ਸੀ। ਇਸ ਦੌਰਾਨ ਮੇਰੇ ਮੁੰਡੇ ਵਿਜੈ ਕੁਮਾਰ ਨੂੰ ਰਾਜਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਸਿੱਧਵਾਂ ਦੋਨਾਂ ਦਾ ਫੋਨ ਆਇਆ ਤੇ ਕਥਿਤ ਤੌਰ ਉੱਤੇ ਆਖਿਆ ਕਿ ਅਸੀਂ ਤੇਰੇ ਵੱਲ ਆ ਰਹੇ ਹਾਂ ਅਤੇ ਤੈਨੂੰ ਅੱਜ ਛੱਡਣਾ ਨਹੀਂ ਹੈ ਅਤੇ ਮੈਨੂੰ ਵੀ ਮੇਰੇ ਫੋਨ ਨੰਬਰ 'ਤੇ ਰਾਜ ਕੁਮਾਰ ਉਰਫ ਰਾਜਾ ਪੁੱਤਰ ਰਕੇਸ਼ ਕੁਮਾਰ ਦਾ ਫੋਨ ਆਇਆ ਅਤੇ ਧਮਕੀ ਦਿੱਤੀ ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

 ਜਿਸ ਤੋਂ ਬਾਅਦ ਅਸੀਂ ਆਪਣੇ ਘਰ ਨੂੰ ਚੱਲ ਪਏ ਤਾਂ ਸਾਹਮਣੇ ਤੋਂ ਇੱਕ ਸਕਾਰਪਿਓ ਗੱਡੀ ਨੰਬਰ ਅਤੇ ਮੋਟਰ ਸਾਈਕਲਾਂ 'ਤੇ ਆਏ ਵਿਅਕਤੀਆਂ ਵੱਲੋਂ ਰੁੱਕਦਿਆਂ ਹੀ ਉਸ ਵਿੱਚੋਂ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਕਸ਼ਮੀਰ ਸਿੰਘ, ਅਸ਼ੋਕ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਵਰਿਆਹ ਦੋਨਾ, ਰਾਜਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਿੱਧਵਾ ਦੋਨਾਂ, ਦੀਪਕ ਗਿੱਲ ਉਰਫ ਦੀਪੂ ਪੁੱਤਰ ਆਤਮਾ ਰਾਮ ਉਰਫ ਬੱਗਾ ਵਾਸੀ ਸਿੱਧਵਾਂ ਦੋਨਾਂ, ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਰਾਣਾ ਬਾਬਾ ਵਾਸੀ ਸਿੱਧਵਾ ਦੋਨਾਂ, ਰਾਜ ਕੁਮਾਰ ਉਰਫ ਰਾਜਾ ਪੁੱਤਰ ਰਕੇਸ਼ ਕੁਮਾਰ ਉਰਫ ਕੇਸ਼ਾ ਅਤੇ 5-6 ਅਣਪਛਾਤੇ ਮੁੰਡੇ ਆਏ, ਇਨ੍ਹਾਂ ਸਾਰਿਆਂ ਨੂੰ ਰਾਜ ਕੁਮਾਰ ਰਾਜਾ ਆਪਣੀ ਉਕਤ ਗੱਡੀ ਵਿਚ ਲੈ ਕੇ ਆਇਆ ਸੀ। ਜਿੰਨਾ 'ਚੋਂ ਲਵਪ੍ਰੀਤ ਸਿੰਘ ਉਰਫ ਲਵ ਨੇ ਆਪਣੀ ਪਿਸਟਲ ਨਾਲ ਮਾਰ ਦੇਣ ਦੀ ਨੀਯਤ ਨਾਲ ਮੇਰੇ ਮੁੰਡੇ ਦੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਮੇਰੇ ਮੁੰਡੇ ਦੇ ਪੇਟ 'ਚ ਵੱਜੀਆਂ । ਗੋਲੀਆਂ ਵੱਜਣ ਨਾਲ ਮੇਰਾ ਮੁੰਡਾ ਥੱਲੇ ਡਿੱਗ ਪਿਆ ਅਤੇ ਲਵਪ੍ਰੀਤ ਸਿੰਘ ਧਮਕੀਆਂ ਦਿੰਦਾਂ ਹੋਇਆ ਹਵਾਈ ਫਾਇਰ ਕਰਦਾ ਗਿਆ।ਅਸ਼ੋਕ ਕੁਮਾਰ ਨੇ ਵੀ ਆਪਣੀ ਪਿਸਟਲ ਦੇ ਨਾਲ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ ਜੋ ਕੁਦਰਤੀ ਹੀ ਅਸੀਂ ਬਚ ਗਏ ।

ਉਸਨੇ ਦੱਸਿਆ ਕਿ ਜਦੋਂ ਮੈਂ ਚੀਕੂ ਨੂੰ ਮਾਰ ਦਿੱਤੇ ਜਾਣ ਦਾ ਰੌਲਾ ਪਾਇਆ ਤਾਂ ਲੋਕ ਇਕੱਠੇ ਹੁੰਦੇ ਦੇਖ ਹਮਲਾਵਰ ਹਥਿਆਰਾਂ ਸਮੇਤ ਆਪਣੀ ਗੱਡੀ ਅਤੇ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਮੌਕੇ ਤੋਂ ਦੌੜ ਗਏ । ਉਸਨੇ ਦੱਸਿਆ ਕਿ ਮੈਂ ਆਪਣੇ ਜ਼ਖਮੀ ਹੋਏ ਮੁੰਡੇ ਨੂੰ ਆਪਣੀ ਗੱਡੀ ਵਿੱਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਜਲੰਧਰ ਲਿਜਾਣ ਵਾਸਤੇ ਕਹਿ ਦਿੱਤਾ, ਜਿਸ ਨੂੰ ਅਸੀਂ ਇਲਾਜ ਲਈ ਨਿੱਜੀ  ਹਸਪਤਾਲ ਜਲੰਧਰ ਲੈ ਗਏ, ਜਿੱਥੇ ਮੌਜੂਦ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਮੇਰੇ ਪੁੱਤਰ ਵਿਜੈ ਕੁਮਾਰ ਚੀਕੂ ਨੂੰ ਮ੍ਰਿਤਕ ਐਲਾਨ ਦਿੱਤਾ । ਉਸਨੇ ਦੱਸਿਆ ਕਿ ਉਕਤ ਸਾਰੇ ਜਾਣੇ ਕਥਿਤ ਗਲਤ ਕੰਮ ਕਰਦੇ ਸਨ, ਜਿਨ੍ਹਾਂ ਨੂੰ ਮੇਰਾ ਮੁੰਡਾ ਰੋਕਦਾ ਸੀ, ਜਿਸ ਕਰਕੇ ਇਹ ਮੇਰੇ ਮੁੰਡੇ ਨਾਲ ਖਾਰ ਖਾਂਦੇ ਸਨ। ਇਸੇ ਰੰਜਿਸ਼ ਕਰਕੇ ਮੇਰੇ ਮੁੰਡੇ ਵਿਜੈ ਕੁਮਾਰ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਹੈ। ਉਨ੍ਹਾਂ ਸਬੰਧਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News