ਮੋਟਰਸਾਈਕਲ ਦੀ ਫੇਟ ਵੱਜਣ ਨਾਲ ਪੈਦਲ ਜਾ ਰਹੇ ਨੌਜਵਾਨ ਦੀ ਮੌਤ

Saturday, Dec 10, 2022 - 11:24 PM (IST)

ਮੋਟਰਸਾਈਕਲ ਦੀ ਫੇਟ ਵੱਜਣ ਨਾਲ ਪੈਦਲ ਜਾ ਰਹੇ ਨੌਜਵਾਨ ਦੀ ਮੌਤ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਪਿੰਡ ਸੰਢਾਵਾਲ ਵਿਖੇ ਮੋਟਰਸਾਈਕਲ ਦੀ ਟੱਕਰ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਹਰਪ੍ਰੀਤ ਉਰਫ਼ ਹੈਪੀ ਪੁੱਤਰ ਜਗੀਰ ਚੰਦ ਵਾਸੀ ਪਿੰਡ ਸੰਢਾਵਾਲ ਆਪਣੇ ਦੋਸਤ ਹਰਜਿੰਦਰ ਸਿੰਘ ਨਾਲ ਦੇਰ ਸ਼ਾਮ ਪਿੰਡ ਸੰਢਾਵਾਲ-ਰਾਮਪੁਰ ਲਿੰਕ ਸੜਕ ’ਤੇ ਖੇਤਾਂ ’ਚੋਂ ਪੈਦਲ ਪਿੰਡ ਸੰਢਾਵਾਲ ਵੱਲ ਆ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ

ਇਸ ਦੌਰਾਨ ਗੌਰਵ ਪੁੱਤਰ ਨਰਿੰਦਰ ਵਾਸੀ ਪਿੰਡ ਸੰਢਾਵਾਲ ਇਕ ਮੋਟਰਸਾਈਕਲ ’ਤੇ ਪਿੰਡ ਰਾਮਪੁਰ ਵੱਲੋਂ ਆ ਰਿਹਾ ਸੀ, ਜੋ ਪੈਦਲ ਜਾ ਰਹੇ ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨਾਲ ਟਕਰਾ ਗਿਆ, ਜਿਸ ਕਾਰਨ ਹਰਪ੍ਰੀਤ ਤੇ ਮੋਟਰਸਾਈਕਲ ਚਾਲਕ ਗੌਰਵ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਪਹਿਲਾਂ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਡਾਕਟਰਾਂ ਦੀ ਟੀਮ ਨੇ ਗੌਰਵ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫ਼ਰ ਕਰ ਦਿੱਤਾ, ਜਦਕਿ ਹਰਪ੍ਰੀਤ ਉਰਫ਼ ਹੈਪੀ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਮਨਦੀਪ ਸਿੰਘ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਏ.ਐੱਸ.ਆਈ. ਬਲਵੀਰ ਚੰਦ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਗਾਰੰਟੀ ’ਤੇ CM ਮਾਨ ਦਾ ਵੱਡਾ ਬਿਆਨ, ਤਰਨਤਾਰਨ ’ਚ ਥਾਣੇ ’ਤੇ ਹਮਲਾ, ਪੜ੍ਹੋ Top 10


author

Manoj

Content Editor

Related News