ਕੈਨੇਡਾ ਤੋਂ ਫ਼ਿਰ ਆਈ ਦਰਦਨਾਕ ਖ਼ਬਰ, ਤਰਨਤਾਰਨ ਦੇ ਨੌਜਵਾਨ ਦੀ ਕੰਮ ਦੌਰਾਨ ਹੋਈ ਮੌਤ

Sunday, Feb 19, 2023 - 04:33 PM (IST)

ਕੈਨੇਡਾ ਤੋਂ ਫ਼ਿਰ ਆਈ ਦਰਦਨਾਕ ਖ਼ਬਰ, ਤਰਨਤਾਰਨ ਦੇ ਨੌਜਵਾਨ ਦੀ ਕੰਮ ਦੌਰਾਨ ਹੋਈ ਮੌਤ

ਤਰਨਤਾਰਨ (ਵਿਜੇ ਕੁਮਾਰ)- ਕੈਨੇਡਾ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ। ਜੋ ਤਰਨਤਾਰਨ ਦੇ ਪਿੰਡ ਘਰਆਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਜਗਦੀਪ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਹ ਵਿਆਹਿਆ ਹੋਇਆ ਸੀ। ਮ੍ਰਿਤਕ ਦੀ ਪਤਨੀ ਤੇ ਇਕ ਪੁੱਤਰ ਵੀ ਹੈ। ਮ੍ਰਿਤਕ ਜਗਦੀਪ ਸਿੰਘ ਆਪਣੀ ਪਤਨੀ ਨਾਲ ਕੈਨੇਡਾ 'ਚ ਗਿਆ ਹੋਇਆ ਸੀ। ਕੈਨੇਡਾ 'ਚ ਕੰਮ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸੂਚਨਾ ਤੋਂ ਪਿੰਡ 'ਚ ਸੋਗ ਦੀ ਲਹਿਰ ਦੋੜ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਘੁੰਮ ਰਹੇ ਬੇਖੋਫ਼ ਲੁੱਟੇਰੇ, ਗੱਡੀ ਰੋਕ ਲੁੱਟੀ 13 ਲੱਖ ਤੋਂ ਵੱਧ ਨਕਦੀ

ਮ੍ਰਿਤਕ ਜਗਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ। ਉਥੇ ਉਹ ਆਪਣੀ ਪਤਨੀ ਨਾਲ ਰਹਿ ਰਿਹਾ ਸੀ ਅਤੇ ਉਸ ਦਾ ਪੁੱਤਰ ਸਾਡੇ ਕੋਲ ਪਿੰਡ 'ਚ ਰਹਿੰਦਾ ਹੈ। ਪਰਿਵਾਰ ਨੇ ਪ੍ਰਸ਼ਾਸ਼ਨ ਅਤੇ ਅੰਬੈਸੀ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਨੂੰ ਆਖ਼ਰੀ ਵਾਰ ਦੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। 

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ ਫ਼ਿਰ ਤੋਂ ਸੁੱਟਿਆ ਡਰੋਨ, ਵੱਡੀ ਖੇਪ ਮਿਲਣ ਦੀ ਹੈ ਸੰਭਾਵਨਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


author

Shivani Bassan

Content Editor

Related News