ਦਸੂਹਾ ''ਚ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ, ਟੁਕੜਿਆਂ ''ਚ ਬਿਖਰੀ ਮਿਲੀ ਲਾਸ਼
Thursday, Oct 31, 2024 - 10:47 AM (IST)
ਭੂੰਗਾ/ਗੜ੍ਹਦੀਵਾਲਾ (ਭਟੋਆ)- ਭਿਆਨਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੇ ਉਪਰੋਂ ਕਈ ਅਣਪਛਾਤੀਆਂ ਗੱਡੀਆਂ ਲੰਘਣ ਨਾਲ ਲਾਸ਼ ਪੂਰੀ ਤਰ੍ਹਾਂ ਨਾਲ ਕੁਚਲੀ ਗਈ। ਇਸ ਮੌਕੇ ਏ. ਐੱਸ. ਆਈ. ਜਗਦੀਸ਼ ਕੁਮਾਰ ਪੁਲਸ ਚੌਕੀ ਭੂੰਗਾ ਥਾਣਾ ਹਰਿਆਣਾ ਨੇ ਦੱਸਿਆ ਕਿ ਸਾਨੂੰ ਸਵੇਰੇ ਤੜਕਸਾਰ ਹੀ ਪਤਾ ਚੱਲਿਆ ਕਿ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਕੂੰਟਾਂ ਮੋੜ ’ਤੇ ਇਕ ਵਿਅਕਤੀ ਦੀ ਲਾਸ਼ ਬੁਰੀ ਤਰ੍ਹਾਂ ਕੁਚਲੀ ਪਈ ਹੈ। ਜਦੋਂ ਪੁਲਸ ਨੇ ਜਾ ਕੇ ਵੇਖਿਆ ਤਾਂ ਕਿ ਕਈ ਅਣਪਛਾਤੀਆਂ ਗੱਡੀਆਂ ਦੇ ਉਸ ਉਪਰੋਂ ਦੀ ਲੰਘਣ ਕਾਰਨ ਲਾਸ਼ ਦੇ ਕਈ ਟੁਕੜੇ ਹੋਏ ਪਏ ਸਨ। ਉਨ੍ਹਾਂ ਨੇ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਇਸ ਲਾਸ਼ ਨੂੰ ਇਕੱਠਾ ਕਰਕੇ ਉਸ ’ਤੇ ਚਾਦਰ ਪਾ ਕੇ ਢੱਕਿਆ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਕਾਲ ਡਿਟੇਲ ਤੋਂ ਹੋਇਆ ਵੱਡਾ ਖ਼ੁਲਾਸਾ
ਫਿਰ ਇਸ ਦੀ ਸ਼ਨਾਖ਼ਤ ਲਈ ਆਲੇ-ਦੁਆਲੇ ਦੇ ਪਿੰਡਾਂ ਨਾਲ ਸੰਪਰਕ ਕੀਤਾ ਤਾਂ ਇਸ ਦੀ ਪਛਾਣ ਸੁੰਦਰ ਸਿੰਘ ਉਮਰ ਕਰੀਬ 51 ਸਾਲ ਪੁੱਤਰ ਕਿਰਪਾਲ ਸਿੰਘ ਵਾਸੀ ਕੂੰਟਾਂ ਥਾਣਾ ਹਰਿਆਣਾ ਵਜੋਂ ਹੋਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਗਤ ਰਾਮ ਪੁੱਤਰ ਕਿਰਪਾਲ ਸਿੰਘ ਵਾਸੀ ਕੂੰਟਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੇਰਾ ਭਰਾ ਸੁੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਉਮਰ ਕਰੀਬ 51 ਸਾਲ ਈ ਰਿਕਸ਼ਾ ਕਿਰਾਏ ’ਤੇ ਲੈ ਕੇ ਅੱਡਾ ਭੂੰਗਾ ਵਿਖੇ ਚਲਾਉਂਦਾ ਸੀ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦਾ ਕੋਈ ਬੱਚਾ ਵੀ ਨਹੀ ਸੀ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ। ਭੂੰਗਾ ਪੁਲਸ ਨੇ ਮ੍ਰਿਤਕ ਦੇ ਭਰਾ ਸੰਗਤ ਰਾਮ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਮੌਕੇ ਪੁਲਸ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8