ਬੈਂਕ ’ਤੇ ਪਏ ਜਨਰੇਟਰ ਨੂੰ ਅਚਾਨਕ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

Tuesday, Jul 20, 2021 - 10:35 PM (IST)

ਬੈਂਕ ’ਤੇ ਪਏ ਜਨਰੇਟਰ ਨੂੰ ਅਚਾਨਕ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

ਲੁਧਿਆਣਾ,ਖੰਨਾ (ਦਵਿੰਦਰ)- ਇਸ ਸਮੇਂ ਦੀ ਵੱਡੀ ਖ਼ਬਰ ਧੂਰੀ ਤੋਂ ਦੇਖਣ ਨੂੰ ਮਿਲੀ ਹੈ, ਜਿਥੇ ਇਕ ਬੈਂਕ ਉਪਰ ਪਏ ਜਨਰੇਟਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੇ ਲੋਕਾਂ ’ਚ ਡਰ ਦਾ ਮਹੌਲ ਪੈਦਾ ਹੋ ਗਿਆ। 

ਇਹ ਵੀ ਪੜ੍ਹੋ- ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ

PunjabKesari

ਜਾਣਕਾਰੀ ਮੁਤਾਬਕ ਬੈਂਕ ਆਫ ਇੰਡੀਆ ਦੇ ਉਪਰ ਪਏ ਜਨਰੇਟਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਪਰ ਇਸ ਅੱਗ ’ਤੇ ਸਮੇਂ ਸਿਰ ਹੀ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਹਾਦਸੇ ਨਾਲ ਕੀ-ਕੀ ਨੁਕਸਾਨਿਆ ਗਿਆ ਹੈ, ਇਸ ਦੀ ਕੋਈ ਜਾਣਕਾਰੀ ਅਜੇ ਹਾਸਲ ਨਹੀਂ ਹੋਈ ਹੈ। 

PunjabKesari

ਇਹ ਵੀ ਪੜ੍ਹੋ- ਮੁਸ਼ਕਿਲਾਂ ਸਹਿਣ ਲਈ ਪੱਥਰ ਦਾ ਜਿਗਰ ਪੈਦਾ ਕਰੋ, ਕੌਮ ਖਾਤਿਰ ਜੋ ਕੱਟ ਸਕੇ ਉਹ ਸਿਰ ਪੈਦਾ ਕਰੋ : ਸਿੱਧੂ

ਦੱਸ ਦੇਈਏ ਕਿ ਅੱਗ ਲੱਗਣ ਤੋਂ ਬਾਅਦ ਮੌਕੇ ’ਤੇ ਪੁੱਜੇ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਮੌਕੇ ਪੁੱਜ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਪੁਲਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜ ਗਿਆ ਹੈ।


author

Bharat Thapa

Content Editor

Related News