ਅਮਰਨਾਥ ਯਾਤਰਾ ''ਤੇ ਹੋਏ ਹਮਲੇ ਨੂੰ ਲੈ ਕੇ ਹਾਈਕੋਰਟ ''ਚ ਜਨਹਿੱਤ ਪਟੀਸ਼ਨ ਦਰਜ

Thursday, Jul 13, 2017 - 03:19 AM (IST)

ਅਮਰਨਾਥ ਯਾਤਰਾ ''ਤੇ ਹੋਏ ਹਮਲੇ ਨੂੰ ਲੈ ਕੇ ਹਾਈਕੋਰਟ ''ਚ ਜਨਹਿੱਤ ਪਟੀਸ਼ਨ ਦਰਜ

ਖੰਨਾ  (ਕਮਲ) - ਅਮਰਨਾਥ ਯਾਤਰਾ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਵਾਜ਼-ਏ-ਹਿੰਦੁਸਤਾਨ ਤੇ ਬ੍ਰਾਹਮਣ ਮਹਾਪੰਚਾਇਤ ਦੇ ਰਾਸ਼ਟਰੀ ਪ੍ਰਧਾਨ ਤੇ ਸ਼੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਉਪਦੇਸ਼ਕ ਵੀਰੇਸ਼ ਸ਼ਾਂਡਿਲਿਆ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਨਹਿੱਤ ਮੰਗ ਦਰਜ ਕੀਤੀ। ਇਹ ਜਾਣਕਾਰੀ ਸ਼ਾਂਡਿਲਿਆ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਹਾਈਕੋਰਟ ਦੇ ਐਡਵੋਕੇਟ ਨਿਵੇਦਿਤਾ ਸ਼ਰਮਾ ਅਤੇ ਅਭਿਨਯ ਸ਼ਰਮਾ ਨੇ ਦਰਜ ਕੀਤੀ ਹੈ। ਸ਼ਾਂਡਿਲਿਆ ਨੇ ਦੱਸਿਆ ਕਿ ਜਨਹਿੱਤ ਪਟੀਸ਼ਨ 'ਚ 7 ਅਗਸਤ ਤਕ ਚਲਣ ਵਾਲੀ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਪੁਖਤਾ ਕਰਨ ਤੇ ਅਮਰਨਾਥ ਸ਼ਰਾਈਨ ਬਰੋਡ ਤੋਂ ਯਾਤਰਾ ਦੀ ਸੁਰੱਖਿਆ ਦਾ ਜ਼ਿੰਮਾ ਵਾਪਸ ਲੈ ਕੇ ਗ੍ਰਹਿ ਮੰਤਰਾਲਾ ਨੂੰ ਦਿੱਤੇ ਜਾਣ ਬਾਰੇ ਮੰਗ ਕੀਤੀ ਗਈ ਹੈ। ਸ਼ਾਂਡਿਲਿਆ ਨੇ ਕਿਹਾ 100 ਕਰੋੜ ਹਿੰਦੂਆਂ ਦੀ ਸ਼ਰਧਾ ਨਾਲ ਜੁੜੀ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਆਈ. ਬੀ. ਨੇ ਪਹਿਲਾਂ ਹੀ ਦੇ ਦਿੱਤੀ ਸੀ, ਉਸਦੇ ਬਾਵਜੂਦ ਵੀ ਜੰਮੂ-ਕਸ਼ਮੀਰ ਤੇ ਕੇਂਦਰ ਸਰਕਾਰ ਗੰਭੀਰ ਨਹੀਂ ਸੀ। ਸ਼ਾਂਡਿਲਿਆ ਨੇ ਕਿਹਾ ਅਮਰਨਾਥ ਸ਼ਰਾਈਨ ਬੋਰਡ ਦਾ ਬਿਆਨ ਆਇਆ ਕਿ ਅੱਤਵਾਦੀ ਹਮਲੇ 'ਚ ਮਰਨ ਵਾਲੇ ਯਾਤਰੀ ਪੰਜੀਕ੍ਰਿਤ ਨਹੀਂ ਸਨ। ਜਿਸ 'ਤੇ ਸ਼ਾਂਡਿਲਿਆ ਨੇ ਦਰਜ ਜਨਹਿੱਤ ਮੰਗ 'ਚ ਜੰਮੂ-ਕਸ਼ਮੀਰ ਸਰਕਾਰ ਤੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਜੋ ਬੱਸ ਅਮਰਨਾਥ ਯਾਤਰਾ ਦੇ ਦਰਸ਼ਨ ਲਈ ਜਾ ਰਹੀ ਹੈ, ਉਹ ਬੱਸ ਜੰਮੂ ਤੋਂ ਚੈੱਕ ਹੋ ਕੇ ਬਾਲਟਾਲ ਤਕ 2000 ਸੁਰੱਖਿਆ ਕਰਮੀਆਂ ਦੇ ਪਹਿਰੇ 'ਚ ਗੁਜ਼ਰਦੀ ਹੈ, ਜਿਸ 'ਚ ਆਈ. ਟੀ. ਬੀ. ਪੀ., ਬੀ. ਐੱਸ. ਐੱਫ., ਸੀ. ਆਰ. ਪੀ. ਐੱਫ. ਤੇ ਜੰਮੂ-ਕਸ਼ਮੀਰ ਪੁਲਸ ਸ਼ਾਮਿਲ ਹੁੰਦੀ ਹੈ ਅਜਿਹੇ 'ਚ ਗੁਜਰਾਤ ਦੀ ਇਹ ਬੱਸ ਅਮਰਨਾਥ ਯਾਤਰਾ ਗੁਫਾ ਤਕ ਕਿਵੇਂ ਪਹੁੰਚੀ ਤੇ ਗੁਫਾ ਦੇ ਬਾਅਦ ਕਸ਼ਮੀਰ ਦੇ ਬੇਟਾਂਗੂ 'ਚ ਹਮਲਾ ਹੋਇਆ। ਅਜਿਹੇ 'ਚ ਸ਼ਾਂਡਿਲਿਆ ਨੇ ਜਨਹਿਤ ਪਟੀਸ਼ਨ ਦਰਜ ਕਰਕੇ ਹਾਈ ਕੋਰਟ ਤੋਂ ਗੁਹਾਰ ਲਾਈ ਹੈ ਕਿ ਇਹ ਬੱਸ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਕਿਵੇਂ ਬਾਲਟਾਲ ਤਕ ਪਹੁੰਚੀ ਤੇ ਬਿਨਾਂ ਪੰਜੀਕ੍ਰਿਤ ਦੇ ਮੁਸਾਫਰਾਂ ਨੇ ਦਰਸ਼ਨ ਕਿਵੇਂ ਕੀਤੇ, ਇਹ ਸੁਰੱਖਿਆ ਦਾ ਇਕ ਬਹੁਤ ਵੱਡਾ ਸਵਾਲ ਹੈ। ਸ਼ਾਂਡਿਲਿਆ ਨੇ ਜਨਹਿੱਤ ਮੰਗ 'ਚ ਕਿਹਾ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਬੁਰੀ ਤਰ੍ਹਾਂ ਫੇਲ ਹੋਇਆ ਹੈ, ਇਸ ਲਈ 7 ਅਗਸਤ 2017 ਤਕ ਚਲਣ ਵਾਲੀ ਅਮਰਨਾਥ ਯਾਤਰਾ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰ ਸਰਕਾਰ ਦੇ ਸਪੁਰਦ ਕੀਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਅੱਤਵਾਦੀਆਂ ਨੇ ਹਿੰਦੂਆਂ ਦੇ ਦਿਲ-ਦਿਮਾਗ 'ਚ ਆਂਤਕ ਫੈਲਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਮਰਨਾਥ ਯਾਤਰਾ 'ਤੇ ਹੋਏ ਹਮਲੇ ਦੇ ਬਾਅਦ ਹਿੰਦੂ-ਮੁਸਲਮਾਨਾਂ 'ਚ ਤਣਾਅ ਪੈਦਾ ਹੋਇਆ ਹੈ ਅਤੇ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਚੰਗੇ ਸੰਕੇਤ ਨਹੀਂ ਹਨ। ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਉਨ੍ਹਾਂ ਦੀ ਜਨਹਿੱਤ ਪਟੀਸ਼ਨ ਉੱਤੇ ਸ਼ੁੱਕਰਵਾਰ ਨੂੰ ਸੁਣਵਾਈ ਹੋ ਸਕਦੀ ਹੈ। ਅੱਜ ਜਨਹਿੱਤ ਪਟੀਸ਼ਨ ਐਡਵੋਕੇਟ ਨਿਵੇਦਿਤਾ ਸ਼ਰਮਾ ਤੇ ਅਭਿਨਯ ਸ਼ਰਮਾ ਨੇ ਦਰਜ ਕਰ ਦਿੱਤੀ ਹੈ।


Related News