ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

Thursday, Feb 09, 2023 - 09:51 PM (IST)

ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ)-ਪਿੰਡ ਕਲਿਆਣਪੁਰ ’ਚ ਅੱਜ ਸ਼ਾਮ ਛੁੱਟੀ ’ਤੇ ਘਰ ਆਇਆ ਪੁਲਸ ਮੁਲਾਜ਼ਮ ਖ਼ੁਦ ਕੋਲੋਂ ਚੱਲੀ ਗੋਲ਼ੀ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਗੰਭੀਰ ਜ਼ਖ਼ਮੀ ਹੋਏ ਮੋਹਾਲੀ ਵਿਖੇ ਤਾਇਨਾਤ 3 ਕਮਾਂਡੋ ਬਟਾਲੀਅਨ ਦੇ ਕਰਮਚਾਰੀ ਪਰਮਜੀਤ ਸਿੰਘ ਪੁੱਤਰ ਚੰਨਣ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਗੋਲ਼ੀ ਸਿਰ ’ਚ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਲਈ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਭ੍ਰਿਸ਼ਟਾਚਾਰ ਮਾਮਲੇ ’ਤੇ ਮਾਨ ਸਰਕਾਰ ਸਖ਼ਤ, ਪੜ੍ਹੋ Top 10

ਘਟਨਾ ਤਕਰੀਬਨ ਸ਼ਾਮ 6 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਪਰਮਜੀਤ ਸਿੰਘ ਆਪਣੇ ਘਰ ’ਚ ਮੌਜੂਦ ਸੀ। ਉਸ ਦੇ ਲਾਇਸੈਂਸੀ ਰਿਵਾਲਵਰ ’ਚੋਂ ਗੋਲ਼ੀ ਚੱਲੀ ਹੈ। ਉਸ ਕੋਲੋਂ ਗੋਲ਼ੀ ਕਿਨ੍ਹਾਂ ਹਾਲਾਤ ’ਚ ਚੱਲੀ ਹੈ, ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ। 


author

Manoj

Content Editor

Related News