ਪਟਿਆਲਾ ’ਚ ਰਾਮਲੀਲਾ ਵਾਲੇ ਮੰਚ ’ਤੇ ਹੋਈ ਲੜਾਈ, ਬਰਫ ਵਾਲੇ ਸੂਏ ਮਾਰ-ਮਾਰ ਵਿੰਨ੍ਹ ਦਿੱਤੀ ਛਾਤੀ

Monday, Oct 17, 2022 - 06:32 PM (IST)

ਪਟਿਆਲਾ ’ਚ ਰਾਮਲੀਲਾ ਵਾਲੇ ਮੰਚ ’ਤੇ ਹੋਈ ਲੜਾਈ, ਬਰਫ ਵਾਲੇ ਸੂਏ ਮਾਰ-ਮਾਰ ਵਿੰਨ੍ਹ ਦਿੱਤੀ ਛਾਤੀ

ਪਟਿਆਲਾ (ਬਲਜਿੰਦਰ/ਕੰਵਲਜੀਤ) : ਪਟਿਆਲਾ ਦੇ ਜੌੜੀਆਂ ਭੱਠੀਆਂ ਇਲਾਕੇ ਦੀ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਵਿਅਕਤੀ ਦਾ ਬਰਫ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਿੰਦਰਪਾਲ ਨਾਮ ਦੇ ਵਿਅਕਤੀ ਦਾ ਸੂਆ ਮਾਰ ਕੇ ਕਤਲ ਕੀਤਾ ਗਿਆ ਹੈ। ਸਤਿੰਦਰਪਾਲ ਭੋਲਾ ਦੇ ਭਰਾ ਮਹੇਸ਼ ਪਾਲ ਨੇ ਦੱਸਿਆ ਕਿ ਉਸ ਦੇ ਭਰਾ ਸਤਿੰਦਰਪਾਲ ਭੋਲਾ ਨੇ ਇੱਥੋਂ ਦੇ ਇਕ ਸ਼ਰਾਬ ਤਸਕਰ ਨੂੰ ਜਿਹੜੇ ਮੰਚ ਤੋਂ ਰਾਮਲੀਲਾ ਹੁੰਦੀ ਹੈ, ਉਸ ਤੋਂ ਸ਼ਰਾਬ ਵੇਚਣ ਤੋਂ ਰੋਕਿਆ ਸੀ ਤਾਂ ਸ਼ਰਾਬ ਤਸਕਰ ਨੇ ਰਾਲ ਲੀਲਾ ਦੇ ਮੰਚ ’ਤੇ ਹੀ ਉਸ ਦੇ ਸੂਏ ਮਾਰ ਮਾਰ ਕੇ ਕਤਲ ਕਰ ਦਿੱਤਾ। ਉਕਤ ਨੇ ਦੱਸਿਆ ਕਿ ਤਸਕਰ ਨੇ ਲਗਭਗ 15-16 ਵਾਰ ਸਤਿੰਦਰਪਾਲ ਦੀ ਛਾਤੀ ਵਿਚ ਸੂਏ ਮਾਰੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਜਦੋਂ ਉਹ ਆਪਣੇ ਭਰਾ ਦਾ ਬਚਾਅ ਕਰਨ ਆਇਆ ਤਾਂ ਕਾਤਲ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਉਧਰ ਵਰਦਾਤ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਸਤਿੰਦਰਪਾਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।   

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News