ਬਾਦਲ ਨੇ ਧੱਕੇਸ਼ਾਹੀਆਂ ਵਿਰੁੱਧ ਕੇਸ ਲੜਨ ਲਈ ਬਣਾਇਆ ਵਕੀਲਾਂ ਦਾ ਪੈਨਲ

Thursday, Aug 03, 2017 - 06:59 AM (IST)

ਬਾਦਲ ਨੇ ਧੱਕੇਸ਼ਾਹੀਆਂ ਵਿਰੁੱਧ ਕੇਸ ਲੜਨ ਲਈ ਬਣਾਇਆ ਵਕੀਲਾਂ ਦਾ ਪੈਨਲ

ਚੰਡੀਗੜ੍ਹ - ਸੂਬੇ ਅੰਦਰ ਧੱਕੇਸ਼ਾਹੀਆਂ ਖਿਲਾਫ ਆਪਣੀ ਮੁਹਿੰਮ (ਜਬਰ ਵਿਰੋਧੀ ਲਹਿਰ) ਨੂੰ ਹੋਰ ਤਿੱਖੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਅਤੇ ਨਾਮੀ ਵਕੀਲਾਂ ਦਾ ਇਕ ਪੈਨਲ ਤਿਆਰ ਕੀਤਾ ਹੈ ਤਾਂ ਜੋ ਅਕਾਲੀ ਵਰਕਰਾਂ ਉਤੇ ਅੱਤਿਆਚਾਰ ਢਾਹੁਣ ਵਾਲੇ ਪੁਲਸ ਅਧਿਕਾਰੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ। ਇਸ ਪੈਨਲ ਦਾ ਦਾਇਰਾ ਪਿੰਡਾਂ ਤਕ ਫੈਲਾਉਣ ਲਈ ਹੇਠਲੀਆਂ ਅਦਾਲਤਾਂ ਦੇ ਵਕੀਲਾਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ।
ਜਿਨ੍ਹਾਂ ਵਕੀਲਾਂ ਨੂੰ ਅਕਾਲੀ ਦਮਨ-ਵਿਰੋਧੀ ਪੈਨਲ ਵਿਚ ਲਿਆ ਗਿਆ ਹੈ, ਉਨ੍ਹਾਂ ਵਿਚ ਸਤਨਾਮ ਸਿੰਘ ਕਲੇਰ, ਪਵਿੱਤ ਸਿੰਘ ਮੱਤੇਵਾਲ, ਗਾਜ਼ੀ ਮੁਹੰਮਦ ਉਮੈਰ, ਅਰਸ਼ਦੀਪ ਸਿਘ ਕਲੇਰ, ਸੁਖਦੇਵ ਸਿੰਘ ਕਲਿਆਣ, ਪਰਵੇਜ਼ ਅਖ਼ਤਰ, ਭਵੀਸ਼ ਰੌਣੀ, ਈਸ਼ਪ੍ਰਤਾਪ ਸਿੰਘ, ਪਰਮਜੀਤ ਸਿੰਘ ਬਾਜਵਾ, ਕੇ. ਐੱਸ. ਪੰਨੂ, ਪਰਮਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਰੱਖੜਾ, ਰਾਮਸ਼ਰਨ ਮੋਦੀ, ਪ੍ਰੀਤਇੰਦਰ ਸਿੰਘ ਧਾਲੀਵਾਲ, ਮੁਹੰਮਦ ਯੂਸਫ ਅਤੇ ਗਿਰੀਮੇਰ ਸਿੰਘ ਸੰਧੂ ਸ਼ਾਮਲ ਹਨ।  
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਲੜਾਈ ਵਾਸਤੇ ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਵੱਡੀ ਗਿਣਤੀ ਵਿਚ ਵਕੀਲਾਂ ਦੀ ਸੱਦੀ ਹੰਗਾਮੀ ਮੀਟਿੰਗ ਮਗਰੋਂ ਵਕੀਲਾਂ ਦੇ ਪੈਨਲ ਦੀ ਸਥਾਪਨਾ ਕੀਤੀ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਪਾਰਟੀ ਨੇ ਸੂਬੇ ਅੰਦਰ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਪਾਰਟੀ ਵਰਕਰਾਂ ਨੂੰ ਬਚਾਉਣ ਲਈ ਇਕ ਹੈਲਪਲਾਈਨ ਅਤੇ ਵੈਬਸਾਈਟ ਅਕਾਲੀ ਵਕੀਲ ਡਾਟ ਕਾਮ ਵੀ ਲਾਂਚ ਕੀਤੀ ਹੈ।


Related News