ਰਾਸਾ ਪੰਜਾਬ ਤੇ ਰਾਜਾ ਵੜਿੰਗ ਦੀ ਮੀਟਿੰਗ ’ਚ ਸਕੂਲ ਬੱਸਾਂ ਦਾ ਰੋਡ ਟੈਕਸ ਮੁਆਫ ਕਰਨ ਦਾ ਹੋਇਆ ਫੈਸਲਾ
Friday, Oct 08, 2021 - 12:34 AM (IST)
ਬਾਬਾ ਬਕਾਲਾ ਸਾਹਿਬ(ਅਠੌਲਾ,ਦਲਜੀਤ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਰਾਸਾ ਦਾ ਸੂਬਾ ਪੱਧਰੀ ਵਫਦ ਜਨਰਲ ਸਕੱਤਰ ਸੁਜੀਤ ਸਰਮਾ ਬੱਬਲੂ ਅਤੇ ਸੀਨੀਅਰ ਮੀਤ ਪ੍ਰਧਾਨ ਰਾਜ ਕੰਵਲਪ੍ਰੀਤਪਾਲ ਸਿੰਘ ਲੱਕੀ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਅੰਮ੍ਰਿਤਸਰ ਦੀ ਅਗਵਾਈ ਵਿਚ ਮਿਲਿਆ । ਅੱਜ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਸਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸਾ ਦੀ ਅਹਿਮ ਮੰਗ ਸਕੂਲ ਬੱਸਾਂ ਦਾ ਰੋਡ ਟੈਕਸ ਮੁਆਫ ਕਰਨਾ, ਰਾਜਾ ਵੜਿੰਗ ਵੱਲੋਂ ਮੌਕੇ ’ਤੇ ਹੀ ਪ੍ਰਵਾਨ ਕਰ ਲਈ ਗਈ ਅਤੇ ਕਿਹਾ ਕਿਉਂਕਿ ਕੋਵਿਡ ਕਾਰਨ ਸਕੂਲ ਬੱਸਾਂ ਬੰਦ ਰਹੀਆਂ ਹਨ ਇਸ ਲਈ ਰੋਡ ਟੈਕਸ ਮੁਆਫ ਕਰਨ ਸੰਬੰਧੀ ਨੋਟੀਫਿਕੇਸਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ।
ਇਹ ਵੀ ਪੜ੍ਹੋ- UP ਸਰਕਾਰ ਵਲੋਂ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਰੋਕਣਾ ਲੋਕਤੰਤਰ ਦਾ ਘਾਣ : ਸੋਨੀ
ਜ਼ਿਕਰਯੋਗ ਹੈ ਕਿ ਭਾਵੇਂ ਕਿ ਸਕੂਲਾਂ ਵੱਲੋਂ ਹਾਈ ਕੋਰਟ ਵਿਚ ਇਸ ਸਬੰਧੀ ਪਟੀਸਨ ਪਾਈ ਗਈ ਸੀ ਜੋ ਕਿ ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਦੇ ਕੇ ਖਤਮ ਕਰ ਦਿੱਤੀ ਸੀ ਪਰ ਪਹਿਲੇ ਟਰਾਂਸਪੋਰਟ ਮੰਤਰੀ ਸਾਹਿਬ ਨੇ ਕਾਫੀ ਸਮਾਂ ਬੀਤ ਜਾਣ ਤੇ ਵੀ ਸਕੂਲਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਸੀ। ਇਸ ਪ੍ਰਮੁੱਖ ਮੰਗ ਨੂੰ ਮੰਨਣ ਲਈ ਪੰਜਾਬ ਰਾਸਾ ਵੱਲੋਂ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਗਿਆ ਅਤੇ ਜਲਦ ਨੋਟੀਫਿਕੇਸਨ ਜਾਰੀ ਕਰਨ ਦੀ ਮੰਗ ਕੀਤੀ । ਪ੍ਰਿੰਸੀਪਲ ਗੁਰਜੀਤ ਸਿੰਘ ਨੇ ਇਸ ਮੌਕੇ ਰਾਸਾ ਤਹਿਸੀਲ ਬਾਬਾ ਬਕਾਲਾ ਦੇ ਸਮੂਹ ਸਕੂਲਾਂ ਵਿਸੇਸ ਤੌਰ ’ਤੇ ਡਾ. ਪਰਮਜੀਤ ਸਿੰਘ ਸੰਧੂ ਮਹਿਤਾ, ਨਿਰਮਲ ਸਿੰਘ ਸਿੱਧੂ, ਹਰਸਦੀਪ ਸਿੰਘ ਰੰਧਾਵਾ ਮਹਿਤਾ, ਕੁਲਬੀਰ ਸਿੰਘ ਮਾਨ, ਬਾਬਾ ਬਕਾਲਾ, ਬਿਕਰਮਜੀਤ ਚੀਮਾ, ਮੈਡਮ ਜਗਮੀਤ ਕੌਰ ਧਿਆਨਪੁਰ, ਮੈਡਮ ਦਵਿੰਦਰ ਕੌਰ, ਗੁਰਸੇਵਕ ਸਿੰਘ, ਗੌਰਵਜੀਤ ਸਿੰਘ, ਹਰਜੋਤ ਸਿੰਘ ਮਾਨ, ਮੈਡਮ ਮਨਜੀਤ ਕੌਰ ਬੁਤਾਲਾ, ਮੈਡਮ ਰੁਪਿੰਦਰ ਕੌਰ ਬੁਤਾਲਾ, ਹਰਦੀਪ ਸਿੰਘ ਸਠਿਆਲਾ ਵਲੋਂ ਵੀ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਗਿਆ ।