ਮੰਦਭਾਗੀ ਖ਼ਬਰ : ਕੈਨੇਡਾ ਤੋਂ ਭਾਰਤ ਆ ਰਹੇ ਪੰਜਾਬੀ ਦੀ ਹਵਾਈ ਜਹਾਜ਼ ’ਚ ਮੌਤ

Tuesday, Jan 10, 2023 - 10:04 PM (IST)

ਮੰਦਭਾਗੀ ਖ਼ਬਰ : ਕੈਨੇਡਾ ਤੋਂ ਭਾਰਤ ਆ ਰਹੇ ਪੰਜਾਬੀ ਦੀ ਹਵਾਈ ਜਹਾਜ਼ ’ਚ ਮੌਤ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ) : ਅੱਜ ਸ਼ਾਹਕੋਟ ਦੇ ਇਕ ਵਿਅਕਤੀ ਦੀ ਹਵਾਈ ਜਹਾਜ਼ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਜੱਸ ਕੰਬੋਜ ਨੇ ਦੱਸਿਆ ਕਿ ਸ਼ਾਹਕੋਟ ਤੋਂ ਪਾਵਰਕਾਮ ਦੇ ਸੇਵਾ-ਮੁਕਤ ਕਲਰਕ ਬਲਵਿੰਦਰ ਸਿੰਘ ਬਿੱਲਾ ਵਾਸੀ ਸ਼ਾਹਕੋਟ, ਜੋ ਕੈਨੇਡਾ ’ਚ ਆਪਣੇ 2 ਪੁੱਤਰਾਂ ਦਮਨਦੀਪ ਸਿੰਘ ਤੇ ਰਮਨਦੀਪ ਸਿੰਘ ਕੋਲ ਪਿਛਲੇ ਕਰੀਬ 1 ਸਾਲ ਤੋਂ ਰਹਿ ਰਹੇ ਸਨ। ਉਹ ਆਪਣਾ ਇਲਾਜ ਕਰਵਾਉਣ ਲਈ ਏਅਰ ਇੰਡੀਆ ਦੀ ਫਲਾਈਟ ’ਚ ਆਪਣੀ ਪਤਨੀ ਬਲਜੀਤ ਕੌਰ ਨਾਲ ਟੋਰਾਂਟੋ ਕੈਨੇਡਾ ਤੋਂ ਦਿੱਲੀ ਆ ਰਹੇ ਸਨ।

ਇਹ ਵੀ ਪੜ੍ਹੋ : ਅਨੋਖਾ ਰਿਵਾਜ... ਪਤੀ ਦੇ ਜਿਊਂਦਿਆਂ ਵੀ ਵਿਧਵਾਵਾਂ ਵਾਂਗ ਰਹਿੰਦੀਆਂ ਇਸ ਭਾਈਚਾਰੇ ਦੀਆਂ ਔਰਤਾਂ

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪੁੱਤਰਾਂ ਨੇ ਵੀ 2-3 ਦਿਨ ਬਾਅਦ ਕੈਨੇਡਾ ਤੋਂ ਭਾਰਤ ਆਉਣਾ ਸੀ। ਫਲਾਈਟ ’ਚ ਕਰੀਬ ਸਾਢੇ 4 ਘੰਟੇ ਬਾਅਦ ਹੀ ਸਫ਼ਰ ਦੌਰਾਨ ਹਵਾਈ ਜਹਾਜ਼ ’ਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਸਿਹਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਦੀ ਜਹਾਜ਼ ’ਚ ਹੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਜਹਾਜ਼ ਰਸਤੇ ’ਚੋਂ ਮੁੜ ਸਾਢੇ 4 ਘੰਟਿਆਂ ਦਾ ਸਫ਼ਰ ਤੈਅ ਕਰ ਕੇ ਵਾਪਸ ਟੋਰਾਟੋਂ ਪੁੱਜਾ। ਇਨ੍ਹਾਂ ਦੀ ਮੌਤ ਬਾਰੇ ਜਹਾਜ਼ ’ਚੋਂ ਕਿਸੇ ਯਾਤਰੀ ਦੇ ਮੋਬਾਇਲ ਫੋਨ ਤੋਂ ਇਨ੍ਹਾਂ ਦੇ ਪੁੱਤਰਾਂ ਨੂੰ ਸੂਚਿਤ ਕੀਤਾ ਗਿਆ।


author

Mandeep Singh

Content Editor

Related News