ਰੈਵੇਨਿਊ ਵਿਭਾਗ ’ਚ ਵੱਡਾ ਫੇਰਬਦਲ, 9 ਕਾਨੂੰਨਗੋਆਂ ਸਮੇਤ 44 ਪਟਵਾਰੀਆਂ ਦੀ ਬਦਲੀ

Wednesday, Mar 13, 2024 - 01:23 PM (IST)

ਰੈਵੇਨਿਊ ਵਿਭਾਗ ’ਚ ਵੱਡਾ ਫੇਰਬਦਲ, 9 ਕਾਨੂੰਨਗੋਆਂ ਸਮੇਤ 44 ਪਟਵਾਰੀਆਂ ਦੀ ਬਦਲੀ

ਲੁਧਿਆਣਾ (ਜ.ਬ.) : ਡੀ. ਸੀ. ਸਾਕਸ਼ੀ ਸਾਹਨੀ ਨੇ ਰੈਵੇਨਿਊ ਵਿਭਾਗ ’ਚ ਵੱਡਾ ਫੇਰਬਦਲ ਕਰਦੇ ਹੋਏ ਜ਼ਿਲ੍ਹੇ ’ਚ ਤਾਇਨਾਤ 9 ਕਾਨੂੰਨਗੋਆਂ ਸਮੇਤ 44 ਪਟਵਾਰੀਆਂ ਦੀ ਬਦਲੀ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਨਵੀਂ ਪੋਸਟਿੰਗ ’ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਡੀ. ਸੀ. ਵੱਲੋਂ ਜਾਰੀ ਕੀਤੀ ਤਬਾਦਲਾ ਸੂਚੀ ’ਚ ਕਾਨੂੰਨਗੋ ਰੁਪਿੰਦਰ ਸਿੰਘ ਨੂੰ ਕੂੰਮਕਲਾਂ, ਗੁਰਦੇਵ ਸਿੰਘ ਨੂੰ ਮਾਛੀਵਾੜਾ ਸਮੇਤ ਚੱਕ ਬੰਦੀ ਦਾ ਵਾਧੂ ਚਾਰਜ, ਲਵਪ੍ਰੀਤ ਕੌਰ ਨੂੰ ਓਟਾਲਾ ਤੇ ਹੈਡੋਬੇਟ, ਯਾਦਵਿੰਦਰ ਕੌਰ ਨੂੰ ਰਾਏਕੋਟ, ਹਜਿੰਦਰ ਕੌਰ ਨੂੰ ਪੱਖੋਵਾਲ, ਰਮਨਦੀਪ ਸਿੰਘ ਨੂੰ ਇਆਲੀ ਖੁਰਦ, ਜਸਵੰਤ ਸਿੰਘ ਨੂੰ ਦਫ਼ਤਰ ਕਾਨੂੰਨਗੋ ਈਸਟ, ਕੁਲਦੀਪ ਸਿੰਘ ਡੇਹਲੋਂ, ਗੁਰਮੇਲ ਸਿੰਘ ਨੂੰ ਦੋਰਾਹਾ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੈਵੀ ਡਰਾਇਵਿੰਗ ਲਾਈਸੈਂਸ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕਰ’ਤਾ ਵੱਡਾ ਐਲਾਨ

ਜਦਕਿ ਤਬਦੀਲ ਕੀਤੇ ਜਾ ਰਹੇ ਪਟਵਾਰੀਆਂ ’ਚ ਅਤਿੰਦਰ ਸਿੰਘ ਹੰਬੜਾਂ, ਕੁਲਵੀਰ ਸਿੰਘ ਖੰਨਾ ਖੁਰਦ, ਅਮਿਤ ਗਰਗ ਨਸਰਾਲੀ ਦੇ ਨਾਲ ਜਟਾਣਾ, ਮਨਜੀਤ ਸਿੰਘ ਧਨਾਨਸੂ ਦੇ ਨਾਲ ਕੋਟ ਗੰਗੂਰਾਏ, ਭੈਣੀ ਸਾਹਿਬ, ਦਿਲਬਾਗ ਸਿੰਘ ਨੂੰ ਭਾਮੀਆਂ ਕਲਾਂ ਦੇ ਨਾਲ ਕਾਲਸ ਕਲਾਂ, ਰਿਪੁਦਮਨ ਸਿੰਘ ਪਵਾ ਦੇ ਨਾਲ ਜੰਡਿਆਲੀ, ਵਰਿੰਦਰਪਾਲ ਨੂੰ ਗੋਬਿੰਦਗੜ੍ਹ, ਰਵਨੀਤ ਕੌਰ ਨੂੰ ਪਮਾਦਿ, ਰੇਣੂਕਾ ਨੂੰ ਮਹਿਦੂਤਾਂ ਅਤੇ ਮਾਨਪੁਰ, ਨਰਿੰਦਰ ਸਿੰਘ ਢੋਲੇਵਾਲ ਅਤੇ ਕੁਲੀਆਵਾਲ ਜਮਾਲਪੁਰ, ਅਵਾਣਾ, ਸੁਖਜਿੰਦਰ ਸਿੰਘ ਕੋਹਾੜ ਅਤੇ ਕਨੇਚ, ਨਰੇਸ਼ ਕੁਮਾਰ ਹੈਬੋਵਾਲ ਕਲਾਂ ਅਤੇ ਬਾਰਨਹਾੜਾ, ਹਰਦੀਪ ਸਿੰਘ ਇਆਲੀ ਖੁਰਦ ਅਤੇ ਹੈਬੋਵਾਲ ਖੁਰਦ, ਕਪਿਲ ਕੁਮਾਰ ਨੂੰ ਜਸਪਾਲ ਬਾਂਗਰ ਅਤੇ ਸੰਗੋਵਾਲ, ਸੁਖਪਾਲ ਰਾਣੀ ਭਟੀਆ ਅਤੇ ਲਾਦੀਆਂ ਕਲਾਂ, ਆਸਮਾ ਨੂੰ ਦੇਹਪਾਈ, ਵਰਿੰਦਰ ਸਿੰਘ ਨੂੰ ਨੂਰਪੁਰ 1, 2-ਖਹਿਰਾ-1 ਦੇ ਨਾਲ ਸਲੇਮਪੁਰ, ਰੇਨੂ ਦੇਵੀ ਨੂੰ ਸਵੱਦੀ 1, 2, 3, ਪਰਮਿੰਦਰ ਸਿੰਘ ਨੂੰ ਜੋਹੜਾ, ਰਾਹੁਲ ਕੁਮਾਰ ਪੋਹੀੜ ਅਤੇ ਡੇਹਲੋਂ, ਗੁਰਵਿੰਦਰ ਸਿੰਘ ਨੂੰ ਗੁਰਮ, ਮੋਨੂ ਨੂੰ ਸੀਲੋ ਕਲਾਂ, ਜੈਦੀਪ ਅਰੋੜਾ ਅਲੋਵਾਲ, ਸੌਰਭ ਸ਼ਰਮਾ ਮਹਾਲ ਬਗਾਤ ਅਤੇ ਬਾੜੇਵਾਲ, ਮੋਹਿਤ ਸਿੰਗਲਾ ਨੂੰ ਟੂਸਾ, ਜਸ਼ਨਦੀਪ ਸਿੰਘ ਫੁੱਲਾਂਵਾਲ ਅਤੇ ਇਆਲੀ ਕਲਾਂ, ਕੁਲਦੀਪ ਸਿੰਘ ਨੂੰ ਬਾਸੀਆਂ ਬੇਟ, ਅਨਮੋਲ ਸਿੰਘ ਰਤਨਹੇੜੀ ਅਤੇ ਈਸੜੂ, ਜਗਜੀਤ ਸਿੰਘ ਨੂੰ ਖੰਨਾ ਕਲਾਂ ਅਤੇ ਰਸੂਲੜਾ, ਸੰਤ ਰਾਮ ਨੂੰ ਬੂਥਗੜ੍ਹ, ਹਰਸਿਮਰਨ ਸਿੰਘ ਨੂੰ ਸੁਨੇਤ, ਮਨਿੰਦਰ ਸਿੰਘ ਨੂੰ ਧਾਂਦਰਾ-2 ਦੇ ਨਾਲ ਬਿੱਲਾ, ਸੁਰਿੰਦਰ ਸਿੰਘ ਨੂੰ ਜੜਤੋਲੀ, ਸਤਬੀਰ ਸਿੰਘ ਨੂੰ ਕੁਲਹਾੜ, ਅਰਮਾਨ ਸਿੰਘ ਨੂੰ ਜਾਂਗਪੁਰ, ਗੁਰਵਿੰਦਰ ਸਿੰਘ ਨੂੰ ਵੜੈਚ ਅਤੇ ਈਸੇਵਾਲ, ਅਰਵਿੰਦਰ ਸਿੰਘ ਨੂੰ ਫਲੇਵਾਲ, ਬਲਰਾਜ ਸਿੰਘ ਨੂੰ ਪਮਾਲ, ਸੁਮਨਦੀਪ ਕੌਰ ਨੂੰ ਦਹੇੜੂ, ਯੋਗੇਸ਼ ਕੁਮਾਰ ਮੁਸ਼ਕਾਬਾਦ, ਅਰਸ਼ਦੀਪ ਕੌਰ ਨੂੰ ਘੁੰਗਰਾਣੀ ਰਜਪੂਤਾਂ, ਦਿਸਾਤ ਕੁਮਾਰ ਨੂੰ ਬਿੱਲੋ, ਮਨਦੀਪ ਸਿੰਘ ਨੂੰ ਜਲਾਲਦੀਵਾਲ, ਕੁਲਦੀਪ ਸਿੰਘ ਨੂੰ ਬਰਮਾਲੀ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਟਾਂਡਾ ’ਚ ਵੱਡੀ ਵਾਰਦਾਤ, ਵਿਆਹ ਵਾਲੇ ਘਰ ਚੱਲੀਆਂ ਗੋਲ਼ੀਆਂ, ਵੀਡੀਓ ’ਚ ਦੇਖੋ ਖ਼ੌਫਨਾਕ ਮੰਜ਼ਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News