ਪੰਜਾਬ ’ਚ ਵੱਡਾ ਹਾਦਸਾ, ਬੇਕਾਬੂ ਵਰਨਾ ਕਾਰ ਟਰਾਂਸਫਾਰਮਰ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ

Saturday, Apr 27, 2024 - 06:03 AM (IST)

ਪੰਜਾਬ ’ਚ ਵੱਡਾ ਹਾਦਸਾ, ਬੇਕਾਬੂ ਵਰਨਾ ਕਾਰ ਟਰਾਂਸਫਾਰਮਰ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ

ਸ੍ਰੀ ਗੋਇੰਦਵਾਲ ਸਾਹਿਬ (ਪੰਛੀ)– ਤਰਨਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਰਹੀ ਵਰਨਾ ਕਾਰ ਸ੍ਰੀ ਗੋਇੰਦਵਾਲ ਸਾਹਿਬ ਫੇਜ਼ 2 ਨਜ਼ਦੀਕ ਬੇਕਾਬੂ ਹੋ ਕੇ ਰੁੱਖ ਨੂੰ ਤੋਡ਼ ਕੇ ਟਰਾਂਸਫਾਰਮਰ ਦੇ ਨਾਲ ਜਾ ਟਕਰਾਈ, ਜਿਸ ਕਾਰਨ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋਣ ਤੇ 1 ਨੌਜਵਾਨ ਦੇ ਜ਼ਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।

ਥਾਣਾ ਮੁਖੀ ਪਰਮਜੀਤ ਸਿੰਘ ਪਾਰਟੀ ਸਮੇਤ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ

ਜਾਣਕਾਰੀ ਅਨੁਸਾਰ 5 ਨੌਜਵਾਨ ਕਿਸੇ ਕੰਮ ਲਈ ਵਰਨਾ ਕਾਰ ’ਚ ਸਵਾਰ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਆ ਰਹੇ ਸਨ, ਜਦੋਂ ਗੁਰੂ ਨਾਨਕ ਪਬਲਿਕ ਸੀਨੀਅਰ ਸਕੂਲ ਨੇਡ਼ੇ ਪਹੁੰਚੇ ਤਾਂ ਕਾਰ ਬੇਕਾਬੂ ਹੋਣ ਕਰਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ, ਜਿਸ ਦੌਰਾਨ ਕਾਰ ’ਚ ਸਵਾਰ ਨੌਜਵਾਨ ਸਿਕੰਦਰ ਸਿੰਘ ਵਾਸੀ ਪੰਡੋਰੀ ਰਣ ਸਿੰਘ, ਜੁਗਰਾਜ ਸਿੰਘ ਵਾਸੀ ਪੰਡੋਰੀ ਰਣ ਸਿੰਘ, ਸੁਖਦੇਵ ਸਿੰਘ ਤੇ ਗਾਂਧੀ ਦੀ ਮੌਤ ਹੋ ਗਈ, ਜਦਕਿ ਜ਼ਖ਼ਮੀ ਜਸਪਾਲ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਪੁਲਸ ਵਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News