ਪਿੰਡ ਵਾਲੀ ਬੀਬੀ ਨੇ ਕੈਪਟਨ ਅਮਰਿੰਦਰ ਨੂੰ ਲਿਖਿਆ ਖੁੱਲ੍ਹਾ ਪੱਤਰ

04/23/2017 5:25:43 AM

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਅਣਪਛਾਤੀ ਔਰਤ ਨੇ ''ਪਿੰਡ ਵਾਲੀ ਬੀਬੀ'' ਦੇ ਨਾਂ ਨਾਲ ਇਕ ਖੁੱਲ੍ਹਾ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ''ਚ ਕੈਪਟਨ ਨੂੰ ਕਿਹਾ ਹੈ ਕਿ ਪੰਜਾਬ ਦੀ ਸੱਤਾ ''ਚ ਭਾਰੀ ਬਹੁਮਤ ਲੈ ਕੇ ਆਏ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਲੋਕਾਂ ਨੂੰ ਭਵਿੱਖ ਨੂੰ ਲੈ ਕੇ ਬਹੁਤ ਉਮੀਦਾਂ ਹਨ। ਉਨ੍ਹਾਂ ਲਿਖਿਆ ਕਿ ਜਿਸ ਤਰ੍ਹਾਂ ਨਾਲ ਪੰਜਾਬ ਤੁਹਾਡਾ ਸੂਬਾ ਹੈ ਉਸੇ ਤਰ੍ਹਾਂ ਇਹ ਮੇਰਾ ਵੀ ਹੈ। ਅਕਾਲੀ ਹੋਣ ਦੇ ਨਾਲ-ਨਾਲ ਮੈਂ ਇਕ ਸਾਧਾਰਨ ਕਿਸਾਨ ਦੀ ਪਤਨੀ ਵੀ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਤੋਂ ਕਈ ਉਮੀਦਾਂ ਸਨ ਕਿ ਉਹ ਪੰਜਾਬ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨਗੇ।
ਪਿੰਡ ਵਾਲੀ ਬੀਬੀ ਦੇ ਨਾਂ ਨਾਲ ਲਿਖੇ ਪੱਤਰ ''ਚ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ, ਮੈਂ ਤੁਹਾਡੀਆਂ ਸਾਰੀਆਂ ਕਿਤਾਬਾਂ ਪੜ੍ਹ ਚੁੱਕੀ ਹਾਂ। ਤੁਸੀਂ ਇਕ ਚੰਗੇ ਇਤਿਹਾਸਕਾਰ ਵੀ ਹੋ ਤੇ ਇਕ ਫੌਜੀ ਅਧਿਕਾਰੀ ਵੀ ਰਹਿ ਚੁੱਕੇ ਹੋ ਪਰ ਸੱਜਣ ਨਾਲ ਮੁਲਾਕਾਤ ਨਾ ਕਰਨਾ ਇਕ ਦੁਖਦਾਇਕ ਫੈਸਲਾ ਹੈ। ਤੁਸੀਂ ਇਕ ਅਜਿਹੇ ਨੇਤਾ ਨੂੰ ਨਹੀਂ ਮਿਲੇ ਜਿਸ ਦੇ ਦੇਸ਼ ''ਚ ਤੁਸੀਂਂ ਆਪਣੇ ਸਿਆਸੀ ਸਫਰ ਨੂੰ ਅੱਗੇ ਵਧਾਉਣ ਲਈ ਜਾਣਾ ਪਸੰਦ ਕਰਦੇ ਹੋ। ਤੁਸੀਂ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਇਕ ਖਾਲਿਸਤਾਨੀ ਹੋਣ ਦਾ ਜਾਮਾ ਪਹਿਨਾ ਦਿੱਤਾ ਪਰ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ ਖਾਲਿਸਤਾਨੀ ਠਹਿਰਾਉਣਾ ਇਕ ਬਚਕਾਨਾ ਕਦਮ ਲੱਗਦਾ ਹੈ। ਜੋ ਫਾਇਦੇ ਪੰਜਾਬ ਦੀ ਝੋਲੀ ''ਚ ਆਉਣੇ ਚਾਹੀਦੇ ਸਨ, ਉਹ ਹਰਿਆਣਾ ਦੀ ਖੱਟੜ ਸਰਕਾਰ ਸੱਜਣ ਤੋਂ ਲੈ ਗਈ।


Related News